
ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ,ਅੰਮ੍ਰਿਤਸਰ ਦੀ ਸ਼ੈਲਜਾ ਯਾਦਵ ਨੇ ਆਲ ਇੰਡੀਆ ਇੰਟਰਵਰਸਿਟੀ ਏਅਰ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਵਿਚੋਂ ਕਾਂਸੀ ਤਮਗਾ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਇਹ ਚੈਂਪੀਅਨਸ਼ਿਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਹੋਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਈਫਲ ਸ਼ੂਟਿੰਗ ਚਂੈਪੀਅਨਸ਼ਿਪ ਵਿਚੋਂ ਕਾਲਜ ਦੀ ਏਅਰ ਰਾਈਫਲ ਸ਼ੂਟਿੰਗ ਟੀਮ ਨੇ ਰਨਰਜ਼ ਅੱਪ ਪੁਜ਼ੀਸ਼ਨ ਹਾਸਿਲ ਕੀਤੀ।ਕਾਲਜ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਐਚ.ਐਮ.ਵੀ. ਕਾਲਜ ਜਲੰਧਰ ਨੂੰ ਹਰਾਇਆ। ਟੀਮ ਮੈਂਬਰਾਂ ਵਿੱਚ ਸ਼ੈਲਜ਼ਾ ਯਾਦਵ, ਹਿਮਾਂਸ਼ੀ ਭਾਰਦਵਾਜ ਦੀਕਸ਼ਾ ਸ਼ੇਉਰਾਂ ਅਤੇ ਚੰਦਾ ਆਦਿ ਸਨ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖਿਡਾਰਨਾਂ ਨੂੰ ਮੁੁਬਾਰਕਾਂ ਦਿੰਦਿਆਂ ਉਹਨਾਂ ਨੂੰ ਭਵਿੱਖ ਲਈ ਹੋਰ ਉੱਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਉਹਨਾਂ ਦੱਸਿਆ ਕਿ ਕਾਲਜ ਦੀਆਂ ਖਿਡਾਰਨਾਂ ਨੇ ਹਮੇਸ਼ਾ ਵਾਂਗ ਅਨੇਕਾਂ ਚੈਂਪੀਅਨਸ਼ਿਪਾਂ ਜਿੱਤੀਆਂ ਹਨ ਜਿਸ ਕਰਕੇ ਬੀ.ਬੀ.ਕੇ.ਡੀ.ਏ.ਵੀ.ਕਾਲਜ ਖੇਡ ਖੇਤਰ ‘ਚ ਲਗਾਤਾਰ ਅਗਾਂਹਵਧੂ ਭੂਮਿਕਾ ਨਿਭਾਉਂਦਾ ਆ ਰਿਹਾ ਹੈ।ਮਿਸਜ਼ ਸਵੀਟੀ ਬਾਲਾ, ਮੁਖੀ, ਸਰੀਰਕ ਸਿੱਖਿਆ ਵਿਭਾਗ ਸਮੇਤ ਹੋਰ ਸਟਾਫ਼ ਮੈਂਬਰਾਂ ਨੇ ਜੇਤੂ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media