ਗਹਿਰੀ ਮੰਡੀ, 29 ਦਸੰਬਰ (ਡਾ. ਨਰਿੰਦਰ ਸਿੰਘ) – ਗਹਿਰੀ ਮੰਡੀ ਦੇ ਨੇੜਲੇ ਪਿੰਡ ਭੰਗਵਾਂ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਐਡਵੋਕੇਟ ਮਨਦੀਪ ਸਿੰਘ ਭੰਗਵਾਂ ਸਕੱਤਰ ਯੂਥ ਅਕਾਲੀ ਦਲ ਮਾਝਾ ਜੋਨ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕਿ ਰਹਿਣਾ ਚਾਹੀਦਾ ਹੈ ਤਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰ ਜਿਤਾ ਕੇ ਮੁੜ ਅਕਾਲੀ ਸਰਕਾਰ ਲਿਆਂਦੀ ਜਾ ਸਕੇ। ਉਹਨਾਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਬੇਮਿਸਾਲ ਵਿਕਾਸ ਕਰਵਾਇਆ ਹੈ ਅਤੇ ਕੋਈ ਵੀ ਖੇਤਰ ਅਜਿਹੀ ਨਹੀਂ ਰਹਿਣ ਦਿੱਤਾ, ਜਿਥੇ ਸਹੂਲਤ ਨਹੀਂ ਦਿੱਤੀਆਂ ਹੋਣ। ਉਨਾਂ ਕਿਹਾ ਅਕਾਲੀ ਭਾਜਪਾ ਸਰਕਾਰ ਵਲੋਂ ਦਿਤੀਆਂ ਸਹੂਲਤਾਂ ਗਿਣੀਆਂ ਨਹੀਂ ਜਾ ਸਕਦੀਆਂ।ਇਸ ਮੀਟਿੰਗ ਵਿੱਚ ਹਾਜਰ ਅਕਾਲੀ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਇਕ ਹੋ ਕੇ ਅਕਾਲੀ ਸਰਕਾਰ ਨੂੰ ਬਣਾਉਣ ਦਾ ਵਾਅਦਾ ਕੀਤਾ।ਇਸ ਮੌਕੇ ਸੱਕਤਰ ਯੂਥ ਅਕਾਲੀ ਦਲ ਮਾਝਾ ਜੋਨ ਸਰਪੰਚ ਸੁੱਚਾ ਸਿੰਘ, ਮੈਂਬਰ ਕੁਲਵੰਤ ਸਿੰਘ, ਐਸ.ਸੀ ਸਰਕਲ ਪ੍ਰਧਾਨ ਕਰਮ ਸਿੰਘ, ਪ੍ਰਧਾਨ ਮਹਿੰਦਰਪਾਲ ਸਿੰਘ, ਮੀਤ ਪਧਾਨ ਲਵਪ੍ਰੀਤ ਸਿੰਘ, ਬਾਵਾ ਹੁੰਦਲ, ਇਕਬਾਲ ਸਿੰਘ, ਮਹਿਜੀਤ ਸਿੰਘ, ਪ੍ਰੇਮ ਸਿੰਘ, ਭਗਵੰਤ ਸਿੰਘ, ਸਰਪੰਚ ਗੁਰਜੀਤ ਸਿੰਘ ਪਿੰਡ ਗਦਲੀ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media