Tuesday, July 7, 2026

ਪਿੰਡ ਮਾੜੀਮੇਘਾ ਵਿਖੇ ਅਨੇਕਾਂ ਅਕਾਲੀ ਪਰਿਵਾਰ ਕਾਂਗਰਸ ਵਿਚ ਸ਼ਾਮਲ

ppn3012201609ਖਾਲੜਾ/ ਭਿੱਖੀਵਿੰਡ, 30 ਦਸੰਬਰ (ਭਾਟੀਆ, ਬਖਤਾਵਰ)- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਪਿੰਡ ਮਾੜੀਮੇਘਾ ਵਿਖੇ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ ਦੀ ਪ੍ਰੇਰਣਾ ਸਦਮਾ ਅਨੇਕਾਂ ਅਕਾਲੀ ਪਰਿਵਾਰ ਗੁਰਮੁਖ ਸਿੰਘ, ਗੁਰਨਾਮ ਸਿੰਘ, ਮਨਦੀਪ ਸਿੰਘ, ਮੋਹਣ ਸਿੰਘ, ਸੁਖਵਿੰਦਰ ਸਿੰਘ, ਹਰਦਿਆਲ ਸਿੰਘ, ਰਜਿੰਦਰ ਸਿੰਘ, ਗੁਰਵੀਰ ਸਿੰਘ ਲਾਡੀ, ਸੁਖਦੇਵ ਸਿੰਘ ਪੱਪੂ, ਗੁਰਨਾਮ ਸਿੰਘ, ਹਰਮੀਤ ਸਿੰਘ ਮੀਤਾ, ਮਨਜੀਤ ਸਿੰਘ ਗਾਧੀ, ਜਗਵੰਤ ਸਿੰਘ ਜੱਗਾ, ਬਲਵਿੰਦਰ ਸਿੰਘ ਬਿੰਦਰ, ਸੁੱਖਾ ਸਿੰਘ, ਸ਼ਿੰਦਰ ਸਿੰਘ, ਹਰਦੀਪ ਸਿੰਘ ਦੀਪਾ, ਜੱਗਾ ਸਿੰਘ, ਬੱਬਾ ਸਿੰਘ, ਬਲਕਾਰ ਸਿੰਘ, ਬਲਜਿੰਦਰ ਸਿੰਘ, ਪ੍ਰਤੋਮ ਸਿੰਘ, ਕੰਵਲਜੀਤ ਸਿੰਘ, ਗੁਰਜੰਟ ਸਿੰਘ, ਸਤਨਾਮ ਸਿੰਘ ਮਿੱਠੂ, ਗੁਰਜੰਟ ਸਿੰਘ, ਹਰਬੰਸ ਸਿੰਘ ਸ਼ੇਰੋਵਾਲੀ, ਨਰਿੰਦਰ ਸਿੰਘ ਨੰਬਰਦਾਰ, ਗੁਰਲਾਲ ਸਿੰਘ ਆਦਿ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸਾਮਲ ਹੋ ਗਏ।ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਪਾਰਟੀ ਵਿਚ ਸਾਮਲ ਹੋਏ ਲੋਕਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ।ਸੁਖਪਾਲ ਸਿੰਘ ਭੁੱਲਰ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣਨ ਵਾਲੀ ਕਾਂਗਰਸ ਸਰਕਾਰ ਜਿਥੇ ਕਰਜਾਈ ਕਿਸਾਨਾਂ ਦੇ ਕਰਜੇ ਮੁਆਫ ਕਰੇਗੀ, ਉਥੇ ਬੇਰੋਜਗਾਰਾਂ ਨੂੰ ਰੋਜਗਾਰ ਵੀ ਪ੍ਰਦਾਨ ਕਰੇਗੀ। ਇਸ ਸਮੇਂ ਕਿਰਨਜੀਤ ਸਿੰਘ ਮਾੜੀਮੇਘਾ, ਇੰਦਰਬੀਰ ਸਿੰਘ ਪਹੂਵਿੰਡ, ਹਰਪ੍ਰੀਤ ਸਿੰਘ ਸਿੰਘਪੁਰਾ, ਸੁਖਜਿੰਦਰ ਸਿੰਘ ਖਿੰਦਾ, ਸ਼ਹਿਰੀ ਪ੍ਰਧਾਨ ਨਰਿੰਦਰ ਬਿੱਲਾ, ਗੁਰਮੁਖ ਸਿੰਘ ਸਾਡਪੁਰਾ, ਪੰਛੀ ਭਿੱਖੀਵਿੰਡ, ਕਰਮਜੀਤ ਸਿੰਘ ਆਦਿ ਕਾਂਗਰਸੀ ਆਗੂ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply