Friday, February 27, 2026

ਦਮਦਮੀ ਟਕਸਾਲ ਵਲੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਲੰਗਰ ਸੇਵਾ ਸ਼ੁਰੂ

ppn3012201611 ppn3012201612ਪਟਨਾ ਸਾਹਿਬ, 30 ਦਸੰਬਰ (ਪੰਜਾਬ ਪੋਸਟ ਬਿਊਰੋ)- ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਨੇ ਅੱਜ ਆਪਣੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵਾਂ ਪ੍ਰਕਾਸ਼ ਪੁਰਬ ਦੇ ਮੌਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਲੰਗਰ ਅਸਥਾਨ ’ਤੇ ਲੰਗਰ ਸੇਵਾ ਦੀ ਸ਼ੁਰੂਆਤ ਅੱਜ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਅਰਦਾਸ ਕਰਨ ਉਪਰੰਤ ਲੰਗਰ ਛਕਦਿਆਂ ਕੀਤੀ ਗਈ। ਇਸ ਮੌਕੇ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਦਮਦਮੀ ਟਕਸਾਲ ਨੂੰ ਇਸ ਵਾਰ ਵੀ ਮੁੱਖ ਲੰਗਰ ਦੀ ਸੇਵਾ ਦਾ ਮੌਕਾ ਮਿਲਿਆ ਹੈ।ਜਿਸ ਅੱਜ ਤੋਂ 7 ਜਨਵਰੀ ਤੱਕ ਲੰਗਰ ਨਿਰੰਤਰ ਚਲਿਆ ਕਰੇਗਾ।ਉਹਨਾਂ ਦੱਸਿਆ ਕਿ ਬਿਹਾਰ ਅਤੇ ਹੋਰਨਾਂ ਸੂਬਿਆਂ ਤੋਂ ਲੱਖਾਂ ਸਹਿਜਧਾਰੀ ਸੰਗਤਾਂ ਵੱਲੋਂ ਗੁਰਪੁਰਬ ਮਨਾਉਣ ਲਈ ਧੂਮ ਧਾਮ ਨਾਲ ਆਉਣ ਨਾਲ ਪਟਨਾ ਸਾਹਿਬ ਰੂਹਾਨੀ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਸੰਗਤਾਂ ਨੂੰ ਹੁੰਮ੍ਹ ਹੇਮਾ ਕੇ ਪਟਨਾ ਸਾਹਿਬ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਤਖ਼ਤ ਸਾਹਿਬ ਪ੍ਰਬੰਧ ਕਮੇਟੀ ਅਤੇ ਨਿਤੀਸ਼ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧ ਅਤੇ ਉੱਚ ਅਧਿਕਾਰੀਆਂ ਵੱਲੋਂ ਮਿਲ ਰਹੇ ਸਹਿਯੋਗ ਲਈ ਉਹਨਾਂ ਦੀ ਸ਼ਲਾਘਾ ਕੀਤੀ।ਉਹਨਾਂ ਦੱਸਿਆ ਕਿ ਮੁੱਖ ਮੰਤਰੀ ਬਿਹਾਰ ਸ੍ਰੀ ਨਿਤੀਸ਼ ਕੁਮਾਰ ਵੱਲੋਂ ਨਿਭਾਈ ਗਈ ਸੇਵਾ ਬਾ ਕਮਾਲ ਹੈ ਅਤੇ ਤਖ਼ਤ ਸਾਹਿਬ ਨੂੰ ਸੁੰਦਰ ਦਿਖ ਦੇਣ ਨਾਲ ਇਹ ਤਖ਼ਤ ਰੂਹਾਨੀਅਤ ਦੀ ਆਭਾ ਬਖੇੜ ਰਿਹਾ ਹੈ। ਸੰਤ ਖ਼ਾਲਸਾ ਨੇ ਦੱਸਿਆ ਕਿ ਦਮਦਮੀ ਟਕਸਾਲ ਨੂੰ ਗੁਰੂ ਦਸਮੇਸ਼ ਪਿਤਾ ਦੇ 300 ਸਾਲਾ ਪ੍ਰਕਾਸ਼ ਪੁਰਬ ਮੌਕੇ ਸੰਨ 1967 ਦੌਰਾਨ ਵੀ ਮੁੱਖ ਲੰਗਰ ਦੀ ਸੇਵਾ ਦਾ ਮੌਕਾ ਮਿਲਿਆ ਸੀ। ਜਿਸ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਬਾਖੂਬੀ ਨਿਭਾਈ ਸੀ।ਉਹਨਾਂ ਦੱਸਿਆ ਕਿ ਅੱਜ ਤੋਂ ਲੰਗਰ ਦੀ ਸੇਵਾ ਲਈ ਕਰੀਬ 800 ਸੇਵਾਦਾਰ ਰੋਜ਼ਾਨਾ ਸੇਵਾ ਨਿਭਾਉਗੇ। ਉਹਨਾਂ ਲੰਗਰ ਬਾਰੇ ਦੱਸਿਆ ਕਿ ਲੰਗਰ ਸ਼ੁੱਧ ਦੇਸੀ ਘਿਓ ਦਾ ਵਰਤਾਇਆ ਜਾ ਰਿਹਾ ਹੈ। ਜਿਸ ਲਈ ਰੋਜ਼ਾਨਾ 3 ਤੋ 4 ਟਰਕ ਰਾਸ਼ਨ ਦੇ ਲੱਗਣਗੇ। ਉਹਨਾਂ ਦੱਸਿਆ ਕਿ ਲੰਗਰ ਵਿੱਚ ਪਰਸ਼ਾਦਿਆਂ ਤੋਂ ਇਲਾਵਾ ਚਾਹ ਪਕੌੜੇ, ਜਲੇਬੀਆਂ, ਆਗਰੇ ਦਾ ਪੇਠਾ,ਲੱਡੂ, ਚੌਲ, ਮਿੱਠੇ ਅਤੇ ਲੂਣ ਵਾਲੇ ਤੋਂ ਇਲਾਵਾ ਸਾਗ ਆਦਿ ਵੀ ਪਰੋਸੇ ਜਾਇਆ ਕਰਨਗੇ। ਸੰਤ ਗਿਆਨੀ ਹਰਨਾਮ ਸਿੰਘ ਜੀ ਜੋ ਆਪਣੇ ਹੱਥੀ ਲੰਗਰ ਦੀ ਸੇਵਾ ਨਿਭਾ ਰਹੇ ਹਨ ਨੇ ਅੱਜ ਪੰਜ ਪਿਆਰਿਆ ਜਿਨ੍ਹਾਂ ’ਚ ਜਥੇਦਾਰ ਗਿਆਨੀ ਇਕਬਾਲ ਸਿੰਘ, ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ, ਭਾਈ ਬਲਦੇਵ ਸਿੰਘ, ਭਾਈ ਦਲੀਪ ਸਿੰਘ , ਭਾਈ ਗੁਰਦਿਆਲ ਸਿੰਘ ਨੂੰ ਪੰਗਤ ’ਚ ਲੰਗਰ ਛਕਾਇਆ।ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਮੱਕੜ, ਸੁਰਿੰਦਰ ਪਾਲ ਸਿੰਘ ਓਬਰਾਏ, ਭਾਈ ਅੱਜੈਬ ਸਿੰਘ ਅਭਿਆਸੀ ਆਦਿ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply