ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਨੇ ਚੋਣ ਅਭਿਆਨ ਦੇ ਤਹਿਤ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੂੰ ਮਿਲਕੇ ਨਵੇਂ ਸਾਲ ਅਤੇ ਮਾਘੀ ਤਿਓਹਾਰ ਦੀ ਵਧਾਈ ਦਿੱਤੀ। ਇਸ ਮੋਕੇ ਹੋਟਲ ਬਾਜ਼ਾਰ ਵਿਚ ਸੰਬੋਧਤ ਕਰਦੇ ਹੋਏ ਡਾ. ਰਿਣਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਪ੍ਰਦੇਸ਼ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੋਕੇ ਰਹਿ ਗਿਆ ਹੈ ਅਤੇ ਅਫ਼ਸਰਸ਼ਾਹੀ ਪੂਰੀ ਤਰ੍ਹਾਂ ਨਾਲ ਹਾਵੀ ਹੋ ਚੁੱਕੀ ਹੈ। ਪ੍ਰਤੀ ਦਿਨ ਪੰਜਾਬ ਸਰਕਾਰ ਵੱਲੌਂ ਕੋਈ ਨਾ ਕੋਈ ਟੈਕਸ ਲਗਾਕੇ ਆਮ ਜਨਤਾ ਦਾ ਕਚੂਮਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਕੀ ਬਚੀ ਕਸਰ ਮੋਦੀ ਸਰਕਾਰ ਨ ਨੋਟਬੰਦੀ ਲਗਾਕੇ ਪੂਰੀ ਕਰ ਦਿੱਤੀ ਹੈ। ਬੀਤੇ ਮਹੀਨੇ ਤੋਂ ਦੁਕਾਨਦਾਰਾਂ, ਵਪਾਰੀਆਂ ਅਤੇ ਆਮ ਜਨਤਾ ਨੂੰ ਆਪਣੇ ਹੀ ਪੈਸੇ ਲਈ ਕਈ ਕਈ ਘੰਟਿਆਂ ਤੱਕ ਬੈਂਕਾਂ ਦੇ ਬਾਹਰ ਲਾਇਨਾਂ ਵਿਚ ਲੱਗਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਆਉਣ ਤੇ ਵਪਾਰੀਆਂ ਦੇ ਮਾਮਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੋਟ ਪਾਕੇ ਭਾਰੀ ਬਹੁਮਤ ਨਾਲ ਜਿਤਾਉਣ।
ਇਸ ਮੌਕੇ ਉਹ ਹੋਟਲ ਬਾਜ਼ਾਰ, ਇੰਦਰਾ ਮਾਰਕੀਟ, ਰੈਡਕ੍ਰਾਸ ਮਾਰਕੀਟ, ਬੱਸ ਸਟੈਂਡ ਰੋਡ, ਮਹਾਜਨ ਮਾਰਕੀਟ, ਮਲੋਟ ਚੌਕ ਵਿਚ ਸਥਿਤ ਦੁਕਾਨਦਾਰਾਂ ਨੂੰ ਮਿਲੇ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਮੌਕੇ ਰੋਸ਼ਨ ਲਾਲ ਖੁੰਗਰ, ਲੇਖ ਰਾਜ ਕੰਬੋਜ, ਐਡਵੋਕੇਟ ਸੁਭਾਸ਼ ਮੈਣੀ, ਮਾਸਟਰ ਰੋਸ਼ਨ ਲਾਲ ਭੁਸਰੀ, ਪ੍ਰਦੇਸ਼ ਸਕੱਤਰ ਅਸ਼ੋਕ ਵਾਟਸ, ਪਰਮਜੀਤ ਮਹੰਤ, ਹਰਮਿੰਦਰ ਸਿੰਘ ਦੁਰੇਜਾ, ਕਾਲਾ ਧੂੜੀਆ, ਡਾ. ਅਮਰ ਲਾਲ ਬਾਘਲਾ, ਮਹਾਵੀਰ ਪਟਵਾਰੀ, ਜਗਜੀਤ ਸਿੰਘ ਸੇਖੋਂ, ਜੋਗਿੰਦਰ ਸਿੰਘ ਠੇਕੇਦਾਰ, ਹੰਸ ਰਾਜ ਸ਼ਰਮਾ, ਸੁਰੇਸ਼ ਵਾਲੀਆ, ਮਨਜੀਤ ਸਿੰਘ ਮੁਰਲੀ, ਹਰਨੇਕ ਸਿੰਘ, ਕਸ਼ਮੀਰੀ ਲਾਲ ਨਾਰੰਗ, ਰਾਜੂ ਖੁੰਗਰ, ਕ੍ਰਿਸ਼ਨ ਲਾਲ ਸ਼ਰਮਾ, ਸ਼ਾਂਤੀ ਸਵਰੂਪ ਗਿਲਹੋਤਰਾ, ਰਾਧੇ ਸਮਾ, ਸੁਰਜੀਤ ਵਾਰਵਲ, ਵਿਜੈ ਸਭਰਵਾਲ, ਸੁਨੀਲ ਕਾਮਰਾ, ਰੋਸ਼ਨ ਲਾਲ ਬਹਿਲ, ਅਮਰਜੀਤ ਸਿੰਘ, ਜੋਨ ਮਸੀਹ, ਨਰੇਸ਼ ਸ਼ਰਮਾ, ਜਗਦੀਸ਼ ਗਹਿਲੋਤ, ਪ੍ਰਦੂਮਨ ਸ਼ਰਮਾ, ਬੰਸੀ ਸਾਮਾ, ਸ਼ੇਰੀ ਚਲਾਨਾ, ਕੁਲਦੀਪ ਭੁੱਲਰ, ਸੁਭਾਸ਼ ਕਟਾਰੀਆ, ਸੁਰਿੰਦਰ ਢਾਬੀ, ਰਾਜ ਕੁਮਾਰ ਖੁਰਾਣਾ, ਹਾਕਮ ਸਿੰਘ, ਖਰੈਤ ਲਾਲ, ਜੋਤ ਰਾਮ ਰਿਣਵਾ ਹਾਜ਼ਰ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media