
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇ ਅਵਤਾਰ ਦਿਵਸ ਤੇ ਮੰਡੀ ਦੇ ਗੁਰੂ ਦੁਆਰਾ ਸਿੰਘ ਸਭਾ ਵੱਲੋ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਕੱਢੇ ਗਏ ਇਸ ਨਗਰ ਕੀਰਤਨ ਦੋਰਾਨ, ਫਿਰੋਜਪੁਰ ਤੋ ਆਏ ਬੀਬੀਆਂ ਦੇ ਢਾਡੀ ਜੱਥੇ ਨੇ ਵੀਰ ਰੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰਦਵਾਰੇ ਦੇ ਗ੍ਰੰਥੀ ਭਾਈ ਰਜਿੰਦਰ ਪਾਲ ਸਿੰਘ ਵੱਲੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਬਖਾਨ ਕੀਤਾ ਗਿਆ ਅਤੇ ਮੰਡੀ ਦੇ ਬੀਬੀਆਂ ਦੇ ਕੀਰਤਨੀ ਜੱਥੇ ਵੱਲੋ ਸ਼ਬਦ ਕੀਰਤਨ ਕੀਤਾ ਗਿਆ। ਨਗਰ ਕੀਰਤਨ ਦੋਰਾਨ ਗੱਤਕਾ ਟੀਮ ਵੱਲੋਂ ਕਰਤਵ ਦਿਖਾਏ ਗਏ ਤੇ ਆਰਮੀ ਦਾ ਬੈਂਡ ਧਾਰਮਿਕ ਧੁਨਾਂ ਤੇ ਅਪਣੇ ਜੋਹਰ ਦਿਖਾ ਰਿਹਾ ਸੀ।ਇਸ ਨਗਰ ਕੀਰਤਨ ਦਾ ਮੰਡੀ ਦੇ ਵੱਖ ਵੱਖ ਬਜਾਰਾਂ ਤੇ ਗਲੀਆਂ ਵਿਚ ਸੁੰਦਰ ਗੇਟ ਬਣਾ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੋਕੇ ਮੰਡੀ ਦੇ ਸਰਪੰਚ ਜਗਜੀਤ ਸਿੰਘ ਰੋਮੀ, ਹਰਦਿਆਲ ਸਿੰਘ, ਗੁਰਦਿਆਲ ਸਿੰਘ ਕਪੂਰ, ਮਨਜੀਤ ਸਿੰਘ ਕਾਠਪਾਲ, ਲੱਖਾ ਸਿੰਘ ਪਟਵਾਰੀ, ਸੁਰਿੰਦਰ ਸਿੰਘ ਗੁੱਲੀ, ਗੁਰਮੀਤ ਸਿੰਘ ਕਾਠਪਾਲ, ਨਰਿੰਦਰ ਸਿੰਘ ਬੰਟੀ, ਹਰਬੰਸ ਸਿੰਘ ਖੂਰਾਣਾ, ਅਮਨਦੀਪ ਸਿੰਘ ਵਿੱਕੀ, ਅਮੋਲਕ ਸਿੰਘ ਦੇਵਗਨ ਮੈਂਬਰ ਬਲਾਕ ਸੰਮਤੀ, ਬੀਰ ਇੰਦਰ ਸਿੰਘ ਵਿਨਟੀ, ਕਾਕਾ ਕਾਠਪਾਲ, ਗੁਰਸ਼ਰਨ ਸਿੰਘ ਟਿੰਕੂ, ਬਲਵਿੰਦਰ ਸਿੰਘ ਲਾਡੀ, ਜਿਲੇ ਸਿੰਘ ਦੂਆ, ਦਲਜੀਤ ਸਿੰਘ ਬਿੰਟੂ, ਮੋਨਟੀ ਕਾਠਪਾਲ, ਅਮਰਜੀਤ ਸਿੰਘ ਗੋਲਡੀ, ਸੰਨੀ ਕਪੂਰ, ਬੂਟਾ ਸਿੰਘ, ਹਰਪ੍ਰੀਤ ਸਿੰਘ ਹੈਰੀ, ਸੰਨਪ੍ਰੀਤ ਸਿੰਘ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media