Thursday, March 19, 2026

ਪਿੰਡ ਦੁੱਬਲੀ ਵਿਖੇ 20 ਪਰਿਵਾਰ ਅਕਾਲੀ ਦਲ ਛੱਡ ਕੇ ਆਪ ਵਿਚ ਹੋਏ ਸ਼ਾਮਲ

ppn0301201721
ਪੱਟੀ, 3 ਜਨਵਰੀ (ਰਣਜੀਤ ਸਿੰਘ ਮਾਹਲਾ)- ਆਮ ਆਦਮੀ  ਪਾਰਟੀ ਨੂੰ ਉਸ ਸਮੇਂ ਬਹੁਤ ਵੱਡੀ ਸਫਲਤਾ ਮਿਲੀ ਜਦੋ 20 ਪਰਿਵਾਰ ਅਕਾਲੀਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪਾਰਟੀ ‘ਚ ਨਿੰਦਰ ਸਿੰਘ, ਜਸਬੀਰ ਸਿੰਘ, ਪ੍ਰੇਮ ਸਿੰਘ, ਸਿੰਦਰ ਸਿੰਘ, ਰਣਜੀਤ ਸਿੰਘ, ਪ੍ਰਤਾਪ ਸਿੰਘ, ਦਿਆਲ ਸਿੰਘ, ਰਾਜ ਸਿੰਘ ਫੋਜੀ, ਦਰੀਆਂ ਸਿੰਘ , ਅਮਰਜੀਤ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਜੁਗਿੰਦਰ ਸਿੰਘ, ਮਹਿਲਾ ਵਾਲਾ, ਮੁਖਤਿਆਰ ਸਿੰਘ, ਦਿਆਲ ਸਿੰਘ, ਲਖਬੀਰ ਸਿੰਘ, ਪਿਆਰਾ ਸਿੰਘ ਆਦਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।ਪਾਰਟੀ ‘ਚ ਸ਼ਾਮਲ ਹੋਏ ਪਰਿਵਾਰਾਂ ਨੇ ਦੱਸਿਆਂ ਕਿ ਉਹ ਆਪ ਦੀਆਂ ਨੀਤੀਆਂ ਤੋਂ ਪ੍ਰਭਾਵਿੰਤ ਹੋ ਕੇ ਆਮ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਉਹਨਾ ਦੱਸਿਆ ਕਿ ਇੱਕ ਆਮ ਆਦਮੀ ਪਾਰਟੀ ਹੀ ਇੱਕਲੋਤੀ ਪਾਰਟੀ ਹੈ ਜੋ ਭ੍ਰਿਸ਼ਟ ਸਿਸਟਮ ਨੂੰ ਬਦਲ ਸੱਕਦੀ ਹੈ।ਇਸ ਮੋਕੇ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ‘ਚ ਸਾਮਲ ਹੋਏ ਪਰਿਵਾਰਾ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ।ਚੀਮਾ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਪੱਟੀ ਹਲਕੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਇਸ ਮੋਕੇ ਤੇ ਮੇਜਰ ਸਿੰਘ ਸੀਤੋ, ਸਰਕਲ ਇੰਚਾਰਜ ਪੰਜਾਬ ਸਿੰਘ ਦੁੱਬਲੀ, ਜਸਬੀਰ ਸਿੰਘ ਬੁੱਧੀ ਜੀਵ ਸੈਲ, ਰੇਸਮ ਸਿੰਘ, ਗੁਰਦੇਵ ਸਿੰਘ, ਜਗਮੀਤ ਸਿੰਘ, ਹਰਭਾਲ ਸਿੰਘ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply