Friday, March 27, 2026

ਕੈਪਟਨ ਪਹੁਵਿੰਡ ਨੇ ਬਜਾਰਾਂ ਚ ਕੀਤਾ ਚੋਣ ਪ੍ਰਚਾਰ

ppn0501201703
ਅਲਗੋਂ ਕੋਠੀ, 5 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਉਮੀਦਵਾਰ ਕੈਪਟਨ ਬਿਕਰਮਜੀਤ ਸਿੰਘ ਪਹੁਵਿੰਡ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਅੱਜ ਕਸਬਾ ਅਮਰਕੋਟ ਵਿੱਖੇ ਡੋਰਟੂ-ਡੋਰ ਪ੍ਰਚਾਰ ਕਰਕੇ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ।ਕਸਬਾ ਅਮਰਕੋਟ ਬਜਾਰ ਤੋਂ ਕੈਪਟਨ ਬਿਕਰਮਜੀਤ ਸਿੰਘ ਪਹੁਵਿੰਡ ਤੇ ਉਨਾਂ ਦੀ ਟੀਮ ਨੇ ਹਰੇਕ ਦੁਕਾਨਦਾਰ ਨੂੰ ਮਿਲ ਕੇ ਆਪ ਦੀਆਂ ਨੀਤੀਆਂ ਬਾਰੇ ਦੱਸਿਆ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੈਪਟਨ ਪਹੁਵਿੰਡੀਆ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਹੁਣ ਤੱਕ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ ਅਤੇ ਹਰ ਵਰਗ ਅਕਾਲੀ ਦਲ ਹੀ ਨਹੀ ਬਲਕਿ ਕਾਂਗਰਸ ਤੋਂ ਵੀ ਦੁਖੀ ਹੋ ਚੁੱਕਾ ਹੈ।ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਆਮ ਕੋਕਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਕਿਉਂਕਿ ਜਿੱਥੇ ਚਿੱਟੇ ਨੇ ਪੰਜਾਬ ਦਾ ਨੋਜਵਾਨ ਉੱਚ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਵੀ ਰੁਜਗਾਰ ਦੀ ਭਾਲ ਵਿਚ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਇਆ ਹੈ ।ਇਸ ਮੋਕੇ ਕੈਪਟਨ ਪਹੁਵਿੰਡ ਨੇ ਹਲਕਾ ਖੇਮਕਰਨ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਮਾਣ ਉਨਾਂ ਨੂੰ ਮਿਲ ਰਿਹਾ ਹੈ ਉਸ ਲਈ ਉਹੋ ਸਦਾ ਰਿਣੀ ਰਹਿਣਗੇ ਅਤੇ ਖੇਮਕਰਨ ਹਲਕੇ ਤੋਂ ਜਿੱਤ ਹਾਸਲ ਕਰਕੇ ਇਸ ਹਲਕੇ ਨੂੰ ਹਰ ਪੱਖੋ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।ਦਿਲਬਾਗ ਸਿੰਘ ਕਾਲੇ, ਗੁਰਪ੍ਰੀਤ ਸਿੰਘ ਗੋਲਾ, ਗੁਰਪ੍ਰੀਤ ਸਿੰਘ ਚੀਮਾਂ, ਗੁਰਜੰਟ ਸਿੰਘ ,ਰਣਜੀਤ ਸਿੰਘ ਭਿੱਖੀਵਿੰਡ, ਕਿੰਦਰਬੀਰ ਸਿੰਘ, ਕਿਰਪਾਲ ਸਿੰਘ ਮਾੜੀਮੇਘਾ, ਸਤਨਾਮ ਸਿੰਘ ਭਿੱਖੀਵਿੰਡ, ਬਖਸ਼ੀਸ਼ ਸਿੰਘ, ਕਾਬਲ ਸਿੰਘ, ਮਹਾਵੀਰ ਸਿੰਘ, ਰਜਿੰਦਰ ਸਿੰਘ, ਜਗਰੂਪ ਸਿੰਘ ਆਦਿ ਹਾਜਰ ਸਨ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply