Saturday, March 28, 2026

ਸਬ-ਜੇਲ ਵਿਚ ਛਾਪੇਮਾਰੀ ਸਮੇਂ ਸ਼ਰਾਬ ਕਾਰੋਬਾਰੀ ਤੇ ਅਕਾਲੀ ਆਗੂ ਡੋਡਾ ਨਾਲ ਚੋਣ ਬੈਠਕ ਕਰਦੇ 24 ’ਤੇ ਪਰਚਾ ਦਰਜ

ਫਾਜ਼ਿਲਕਾ, 5 ਜਨਵਰੀ (ਵਿਨੀਤ ਅਰੋੜਾ) -ਬੀਤੀ ਦੇਰ ਸ਼ਾਮ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਸਬ ਜੇਲ ਫਾਜ਼ਿਲਕਾ ਵਿਚ ਅਚਾਨਕ

ppn0401201720
ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੋਰਾਣ ਜੇਲ ਵਿੱਚ ਅਫਰਾਤਫਰੀ ਮੱਚ ਗਈ। ਇਸ ਮੌਕੇ ਫਾਜ਼ਿਲਕਾ ਦੇ ਜ਼ਿਲਾ ਪੁਲਸ ਅਤੇ ਪ੍ਰਸਾਸ਼ਨ ਦੇ ਅਧਿਕਾਰੀ ਵੀ ਹਾਜ਼ਰ ਸਨ। ਪ੍ਰਾਪਤ ਜਾਨਕਾਰੀ ਅਨੁਸਾਰ ਅਬੋਹਰ ਦੇ ਕਾਂਗਰਸੀ ਵਿਧਾਇਕ ਚੌ. ਸੁਨੀਲ ਕੁਮਾਰ ਜਾਖੜ ਵੱਲੋ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਕਿ ਫਾਜਿਲਕਾ ਸਬ ਜੇਲ ਦੇ ਵਿੱਚ ਨਜਰਬੰਦ ਅਬੋਹਰ ਦੇ ਚਰਚਿਤ ਭੀਮ ਹੱਤਿਆਕਾਂਡ ਵਿਚ ਨਾਮਜ਼ਦ ਉੱਘੇ ਸ਼ਰਾਬ ਕਾਰੋਬਾਰੀ ਅਤੇ ਅਕਾਲੀ ਆਗੂ ਸ਼ਿਵ ਲਾਲ ਡੋਡਾ 25-30 ਅਕਾਲੀ ਆਗੂਆਂ ਦੇ ਨਾਲ ਚੁਣਾਵੀ ਮੀਟਿੰਗ ਕਰ ਰਿਹੇ ਹਨ। ਤੁਰੰਤ ਕਾਰਵਾਈ ਕਰਦੇ ਚੁਣਾਵ ਆਯੋਗ ਦੇ ਉੱਚ ਅਧਿਕਾਰਿਆਂ ਨੇ ਜ੍ਹਿਲਾ ਫਾਜਿਕਲਾ ਦੇ ਡਿਪਟੀ ਕਮਿਸਨਰ ਈਸ਼ਾ ਕਾਲੀਆ ਨੂੰ ਜੇਲ ਵਿੱਚ ਰੇਡ ਕਰਨ ਲਈ ਆਦੇਸ ਦਿੱਤਾ। ਡੀ ਸੀ ਕਾਲਿਆ ਨੇ ਚੋਣ ਕਮਿਸਨ ਦੀਆਂ ਹਿਦਾਇਤਾ ’ਤੇ ਕਾਰਵਾਈ ਕਰਦੇ ਹੋਏ ਏ ਡੀ ਸੀ ਫਾਜਲਿਕਾ ਅਰਵਿੰਦ ਕੁਮਾਰ, ਐਸ ਪੀ (ਐਚ) ਕੰਵਰਦੀਪ ਕੌਰ, ਡੀ ਐਸ ਪੀ (ਡੀ) ਫਾਜਿਲਕਾ ਸ. ਜਸਵਿੰਦਰ ਸਿੰਘ ਚਾਹਲ, ਡੀ ਐਸ ਪੀ ਫਾਜਿਲਕਾ ਸ. ਸੁਬੇਗ ਸਿੰਘ ਅਤੇ ਐਸ ਐਚ ਓ ਸਿਟੀ ਫਾਜਿਕਲਾ ਕਰਮਜੀਤ ਸਿੰਘ ਅਤੇ ਪੁਲਿਸ ਪਾਰਟੀ ਨੁੰ ਨਾਲ ਲੈ ਕੇ ਸਥਾਨਕ ਸਬ ਜੇਲ ਫਾਜਿਲਕਾ ਵਿਖੇ ਅਚਾਨਕ ਰੇਡ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਲਗਭਗ 2 ਦਰਜਨ ਅਕਾਲੀ ਲੀਡਰ ਜੇਲ ਦੇ ਅੰਦਰ ਸਨ ਜੋ ਅਖੋਤੀ ਰੂਪ ਵਿਚ ਸਿਵ ਲਾਲ ਡੋਡਾ ਨੂੰ ਮਿਲਣ ਲਈ ਗਏ ਹੋਏ ਸਨ। ਜੇਲ ਦੇ ਬਾਹਰ ਅੱਧਾ ਦਰਜ਼ਨ ਤੋਂ ਵੱਧ ਲਗਜ਼ਰੀ ਗੱਡੀਆਂ ਵੀ ਖੜੀਆਂ ਸਨ, ਜਿਸਦੇ ਡਰਾਈਵਰ ਅਤੇ ਦੇਖਭਾਲ ਕਰਨ ਵਾਲੇ ਛਾਪੇਮਾਰੀ ਤੋਂ ਬਾਅਦ ਦਿਖਾਈ ਨਹੀ ਂਦਿੱਤੇ। ਇਸ ਰੇਡ ਦੌਰਾਨ ਪੁਲਸ ਨੂੰ 3 ਲੱਖ 48 ਹਜਾਰ ਰੁਪਏ ਦੀ ਨਗਦੀ ਵੀ ਬਰਾਮਾਦ ਹੋਈ। ਡੀ ਸੀ ਕਾਲਿਆ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਸੰਬੰਧੀ ਮੁਕਦਮਾ ਨੰ. 3 ਮਿਤੀ 5-1-17 ਅ-ਧ 177,188,448,120ਬੀ ਭਦ ਅਤੇ 42,54 ਪਰੀਜਨ ਐਕਟ ਅਧੀਨ ਥਾਨਾ ਸਿਟੀ ਫਾਜਿਲਕਾ ਵਿਖੇ ਮਾਮਲਾ ਦਰਜ ਕਰਵਾਈਆ ਅਤੇ ਮੌਕੇ ਤੇ ਵੀ ਸਬ ਜੇਲ ਫਾਜਿਲਕਾ ਦੇ ਡੀ ਐਸ ਪੀ ਜ਼ਸ਼ਨ ਦੀਪ ਸਿੰਘ ਨੂੰ ਡੀ ਜੀ ਪੀ ਜੇਲ ਪੰਜਾਬ ਵੱਲੋਂ ਹੁਕਮ ਜਾਰੀ ਕਰਵਾਕੇ ਬਰਖਾਸਤ ਕੀਤਾ ਅਤੇ ਉਸਦੇ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਕੁਲ 25 ਦੋਸ਼ੀਆਂ  ਉੱਪਰ ਮੁਕਦਮਾ ਦਰਜ ਕਿੱਤਾ ਗਿਆ ਜਿਨ੍ਹਾਂ ਵਿੱਚ ਅਕਾਲੀ ਆਗੂ ਅਸ਼ੌਕ ਅਹੁਜਾ ਵਾਸੀ ਅਬੋਹਰ, ਸੁਖਮੰਦਰ ਸਿੰਘ ਵਾਸੀ ਬਠਿੰਡਾ, ਦਵਿੰਦਰ ਸਿੰਘ ਵਾਸੀ ਬਹਾਵਵਾਸੀ, ਕੁਲਬੀਰ ਸਿੰਘ ਵਾਸੀ ਅਬੋਹਰ, ਅਮਰੀਕ ਸਿੰਘ ਵਾਸੀ ਅਬੋਹਰ, ਸਲਿੰਦਰ ਕੁਮਾਰ ਵਾਸੀ ਅਬੋਹਰ, ਵਰਿੰਦਰ ਗਰੋਵਰ ਵਾਸੀ ਅਬੋਹਰ, ਸੁਰਿੰਦਰ ਕੁਮਾਰ ਵਾਸੀ ਅਬੋਹਰ, ਅਸ਼ਵਨੀ ਕੁਮਾਰ ਵਾਸੀ ਅਬੋਹਰ, ਪ੍ਰਵੀਨ ਕੁਮਾਰ ਵਾਸੀ ਅਬੋਹਰ, ਅਜੀਤ ਸਿੰਘ ਵਾਸੀ ਅਬੋਹਰ, ਗੁਰਮੀਤ ਸਿੰਘ ਵਾਸੀ ਬਠਿੰਡਾ, ਦੀਪਕ ਕੁਮਾਰ ਵਾਸੀ ਅਬੋਹਰ, ਹਰਚਰਨ ਸਿੰਘ ਵਾਸੀ ਅਬੋਹਰ, ਸੰਜੀਵ ਚਾਵਲਾ ਵਾਸੀ ਅਬੋਹਰ, ਸੁਨੀਤ ਖੁਰਾਣਾ ਵਾਸੀ ਰਾਜਪੁਰਾ, ਸੋਰਵ ਕੁਮਾਰ ਵਾਸੀ ਅਬੋਹਰ, ਰਵੀ ਕੁਮਾਰ ਵਾਸੀ ਅਬੋਹਰ, ਡਾ. ਅਸਵਨੀ ਵਾਟਸ ਵਾਸੀ ਅਬੋਹਰ, ਰੋਹਿਤ ਝਾਬ ਵਾਸੀ ਅਬੋਹਰ, ਸੁਰੇਸ਼ ਸਤੀਜਾ ਵਾਸੀ ਅਬੋਹਰ, ਰਵੀ ਕੁਮਾਰ ਵਾਸੀ ਬਹਾਵਵਾਲਾ, ਵਿਜੈ ਕੁਮਾਰ ਵਾਸੀ ਅਬੋਹਰ, ਜਸਨਦੀਪ ਸਿੰਘ ਡੀ ਐਸਪੀ ਸਬ-ਜੇਲ ਫਾਜਿਲਕਾ ਸਾਮਲ ਹਨ। ਇਹਨਾਂ ਦੇ ਕੋਲੋ ਇੱਕ ਸੋਨਾਟਾ ਕਾਰ, ਇੱਕ ਆਰਟਿਕਾ ਕਾਰ, ਦੋ ਇਨੋਵਾ ਕਾਰ, ਇੱਕ ਐਕਯ.ਯੂ.ਵੀ ਕਾਰ, ਇੱਕ ਬਰੀਜਾ ਕਾਰ, ਇਕ ਫਾਰਚੂਨਰ ਕਾਰ ਸਮੇਤ ਕੁਲ 7 ਗੱਡੀਆਂ ਵੀ ਬਰਾਮਦ ਹੋਈਆਂ ਹਨ।  ਇਥੇ ਇਹ ਵੀ ਵਰਨਣਯੋਗ ਹੈ ਕਿ ਲਗਭਗ 2 ਮਹੀਨੇ ਪਹਿਲਾਂ ਭੀਮ ਦੇ ਪਰਿਵਾਰ ਵਾਲਿਆਂ ਅਤੇ ਭੀਮ ਹੱਤਿਆਕਾਂਡ ਸੰਘਰਸ਼ ਕਮੇਟੀ ਦੇ ਮੈਂਬਰ ਸ਼ਿਵ ਲਾਲ ਡੋਡਾ ਨੂੰ ਜੇਲ ਦੇ ਅੰਦਰ ਅਖੋਤੀ ਰੂਪ ਵਿਚ ਮਿਲ ਰਹੀਆਂ ਸਹੂਲਤਾਂ ਨੂੰ ਲੈ ਕੇ ਜੇਲ ਦੇ ਬਾਹਰ ਧਰਨੇ ’ਤੇ ਵੀ ਬੈਠੇ ਸਨ।
ਇਸ ਰੇਡ ਦੀ ਭਣਕ ਜਦੋਂ ਪੱਤਰਕਾਰਾਂ ਨੂੰ ਲੱਗੀ ਤਾਂ ਸਬ ਜੇਲ ਦੇ ਬਾਹਰ ਪੱਤਰਕਾਰ ਇੱਕਠੇ ਹੋਣਾ ਸੁਰੂ ਹੋ ਗਏ। ਜਦੋਂ ਜੇਲ ਦੇ ਡਿਪਟੀ ਸੁਪਰਡੈਂਟ ਦਾ ਪੱਖ ਜਾਨਣ ਲਈ ਫੋਨ ਕੀਤਾ ਤਾਂ ਉਥੇ ਹਾਜ਼ਰ ਪੁਲਸ ਕਰਮਚਾਰੀ ਨੇ ਦੱਸਿਆ ਕਿ ਡਿਪਟੀ ਸੁਪਰਡੈਂਟ ਡਿਪਟੀ ਕਮਿਸ਼ਨਰ ਅਤੇ ਹੋਰ ਅਫਸਰਾਂ ਨਾਲ ਅੰਦਰ ਹਨ ਅਤੇ ਛਾਪੇਮਾਰੀ ਦੇ ਸੰਬੰਧ ‘ਚ ਉਹ ਹੀ ਕੋਈ ਅਧਿਕਾਰਿਕ ਬਿਆਨ ਦੇ ਸਕਦੇ ਹਨ। ਪੰਜ ਘੰਟੇ ਇੰਤਜਾਰ ਕਰਨ ਤੋ ਬਾਅਦ ਵੀ ਜਦੋਂ ਪ੍ਰਸਾਸਨ ਵੱਲੋਂ ਪੱਤਰਕਾਰਾਂ ਨੂੰ ਪੂਰੀ ਜਾਨਕਾਰੀ ਨਹੀਂ ਦਿੱਤੀ ਗਈ ਤਾਂ ਪੱਤਰਕਾਰਾਂ ਨੇ ਰੋਸ ਕਰਨਾ ਸੁਰੂ ਕਰ ਦਿੱਤਾ। ਇਸ ਤੋਂ ਬਾਅਦ ਰਾਤ 11 ਵਜੇ ਐਸ ਡੀ ਐਮ ਫਾਜਿਲਕਾ ਅਤੇ ਡੀ ਐਸ ਪੀ ਫਾਜਿਲਕਾ ਸੁਬੇਗ ਸਿੰਘ ਨੇ ਬਾਹਰ ਆਕੇ ਪੱਤਰਕਾਰਾਂ ਨੁੰ ਇਹ ਜਾਨਕਾਰੀ ਦਿੱਤੀ। ਇਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਸ਼ਿਵ ਲਾਲ ਡੋਡਾ ਨੇ ਅਬੋਹਰ ਵਿਧਾਨਸਭਾ ਹਲਕੇ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਕਾਂਗਰਸ ਦੇ ਸੁਨੀਲ ਜਾਖੜ ਹੱਥੋਂ ਹਾਰ ਕੇ ਦੂਜੇ ਸਥਾਨ ਤੇ ਰਹੇ ਸਨ। ਮੌਜ਼ੂਦਾ ਸਮੇਂ ਡੋਡਾ ਨੇ ਜਮਾਨਤ ਲਈ ਸੁਪਰੀਮ ਕੋਰਟ ਵਿਚ ਜਮਾਨਤ ਦੀ ਅਰਜੀ ਲਗਾਈ ਹੋਈ ਹੈ ਜਿਸਦੀ ਸੁਣਵਾਈ ਅਗਲੀ 9 ਜਨਵਰੀ ਨੂੰ ਹੈ। ਚੋਣਾਂ ਦੇ ਮੋਸਮ ਵਿੱਚ ਹੋਈ ਇਸ ਕਾਰਵਾਹੀ ਦਾ ਆਉਣ ਵਾਲੀ ਵਿਧਾਨ ਚੋਣਾਂ ਤੇ ਕੀ ਅਸਰ ਪੈਂਦਾ ਹੈ ਇਹ ਆਉਣ ਵਾਲੇ ਸਮੇਂ ਤੇ ਹੀ ਪਤਾ ਚਲੇਗਾ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply