ਛੇਹਰਟਾ, 5 ਜਨਵਰੀ (ਪੰਜਾਬ ਪੋਸਟ ਬਿਊਰੋ)- ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸੰਤ ਕਰਤਾਰ ਨਗਰ

ਜੀ.ਟੀ ਰੋਡ ਦੇ ਸਮੂਹਿਕ ਇਲਾਕਾ ਨਿਵਾਸੀਆਂ ਤੇ ਸ਼ਰਧਾਲੂਆਂ ਦੇ ਵਲੋਂ ਇਕ ਪ੍ਰਭਾਵਸ਼ਾਲੀ, ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਤੜਕਸਾਰ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਕਲਗੀਧਰ ਸਾਹਿਬ ਕਰਤਾਰ ਨਗਰ ਤੋਂ ਆਈ ਪ੍ਰਭਾਤ ਫੇਰੀ ਦੇ ਵਿਚ ਸ਼ਾਮਲ ਮਹਿਲਾ-ਪੁਰਸ਼ਾਂ ਤੇ ਬੱਚਿਆਂ ਵਲੋਂ ਗੁਰਬਾਣੀ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੋਕੇ ਸਰਬੱਤ ਦੇ ਭਲੇ ਲਈ ਅਰਦਾਸਾ ਕੀਤੀ ਗਈ।ਗੁਰਘਰ ਦੇ ਸੇਵਕਾਂ ਹਰਵਿੰਦਰ ਸਿੰਘ, ਪ੍ਰਸ਼ੋਤਮ ਸਿੰਘ, ਅਮਰਜੀਤ ਸਿੰਘ, ਰੁਬਿੰਦਰ ਸਿੰਘ ਪ੍ਰਿੰਸ, ਸਤਨਾਮ ਸਿੰਘ, ਗੁਰਦਿੱਤ ਸਿੰਘ, ਨਰਿੰਦਰ ਸਿੰਘ, ਬੱਬਲੂ, ਚਰਨਜੀਤ ਸਿੰਘ, ਅਰਮਾਨ ਤੇ ਹਰਪ੍ਰੀਤ ਸਿੰਘ ਸੰਧੂ ਵਲੋਂ ਧਾਰਮਿਕ ਪ੍ਰੋਗਰਾਮ ਨੂੰ ਸਫਲਤਾ ਪੁਰਵਕ ਸਿਰੇ ਚੜਾਉਣ ਪ੍ਰਭਾਤ ਫੇਰੀ ਆਯੋਜਕਾਂ ਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।
Punjab Post Daily Online Newspaper & Print Media