ਅਲਗੋਕੋਠੀ, 11 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਡ ਖੇਮਕਰਨ ਵੱਲੋਂ ਜਿਲ੍ਹਾ ਮੈਨੇਜਰ ਦਲਵਿੰਦਰ

ਸਿੰਘ ਸੰਧੂ ਅਤੇ ਸੀਨੀਅਰ ਮੈਨੇਜਰ ਬਚਿੱਤਰ ਸਿੰਘ ਮੱਲ੍ਹੀ ਮੁੱਖ ਦਫਤਰ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬ੍ਰਾਂਚ ਮੈਨੇਜਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਖੇਮਕਰਨ ਵਿਖੇ ਡਿਜੀਟਲ ਆਰਥਿਕ ਸ਼ਾਖਰਤਾ ਜਾਗਰੂਕਤਾ ਅਭਿਆਨ ਤਹਿਤ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਮੈਡਮ ਪੂਨਮ ਅਰੋੜਾ ਐੱਫ.ਐੱਲ.ਸੀ. ਕੌਂਸਲਰ ਨਾਬਾਰਡ ਵੱਲੋਂ ਹਾਜਰ ਲੋਕਾਂ ਨੂੰ ਕੈਸ਼ਲੈੱਸ ਪੇਮੈਂਟ ਤਕਨੀਕਾਂ ਜਿਵੇਂ ਯੂ.ਐੱਸ.ਐਸ.ਡੀ, ਯੂ.ਪੀ.ਆਈ, ਈ. ਵੈਲਟ, ਪੀ.ਓ.ਐਸ, ਪੇ.ਟੀ.ਐੱਮ, ਅਧਾਰ ਕਾਰਡ ਪੇਮੈਂਟ ਆਦਿ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਨਵਾਂ ਖਾਤਾ ਖੋਲਣ ਲਈ ਅਧਾਰ ਕਾਰਡ ਦੇ ਨਾਲ ਪੈਨ ਕਾਰਡ ਵੀ ਜਰੂਰੀ ਹੈ।ਇਸ ਮੌਕੇ ਸਰਪੰਚ ਪਰਮਿੰਦਰ ਸਿੰਘ, ਸੈਕਟਰੀ ਸੁਖਜਿੰਦਰ ਸਿੰਘ, ਰਣਜੀਤ ਸਿੰਘ, ਗੁਰਬਚਨ ਸਿੰਘ, ਪ੍ਰਧਾਨ ਪ੍ਰਗਟ ਸਿੰਘ, ਸੁਨੀਲ ਕੁਮਾਰ, ਭੂਰਾ ਕੋਹਨਾਂ ਸੁਖਚੈਨ ਸਿੰਘ, ਹਰਵਿੰਦਰ ਸਿੰਘ ਰੱਤੋਕੇ, ਸਰਦੂਲ ਸਿੰਘ, ਗੁਰਚਨ ਸਿੰਘ, ਸੁਖਚੈਨ ਸਿੰਘ, ਰਣਜੀਤ ਸਿੰਘ, ਜਰਮਲ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media