Tuesday, July 21, 2026

ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਇੰਪਲਾਇਜ਼ ਯੂਨੀਅਨ ਦੀ ਮੀਟਿੰਗ ਹੋਈ

ਫਾਜ਼ਿਲਕਾ, 11 ਜਨਵਰੀ (ਵਿਨੀਤ ਅਰੋੜਾ) – ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਇੰਪਲਾਇਜ਼ ਯੂਨੀਅਨ ਸ਼ਾਖਾ ਫਾਜ਼ਿਲਕਾ ਦੀ ਇੱਕ ਮੀਟਿੰਗ ਸ਼ਾਖਾ

U
U

ਪ੍ਰਧਾਨ ਖੁਸ਼ਹਾਲ ਕੰਬੋਜ ਦੀ ਪ੍ਰਧਾਨਗੀ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ, ਚੇਅਰਮੈਨ ਸੁਖਮੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ  ਸਤਨਾਮ ਰਾਏ ਨੇ ਕਿਹਾ ਕਿ ਗਠਜੋੜ ਸਰਕਾਰ ਵੱਲੋਂ ਵਿਭਾਗ ਵਾਟਰ ਸਪਲਾਈ ਵਿਚ ਲਗਾਤਾਰ ਕੰਮ ਕਰਦੇ ਮੁਲਾਜ਼ਮਾਂ ਜਿਨ੍ਹਾਂ ਦੀ ਸਰਵਿਸ 18 ਤੋਂ 20 ਸਾਲ ਹੋ ਚੱਕੀ ਹੈ ੱਸਬੰਧੀ ਸਰਕਾਰ ਵੱਲੋਂ ਕਈ ਵਾਰ ਮੀਟਿੰਗਾਂ ਕਰਨ ਤੇ ਹਾਂ ਪੱਖੀ ਹੁਗਾਰਾ ਭਰਿਆ ਗਿਆ।ਪਰ ਸਰਕਾਰ ਨੇ ਵਿਭਾਗ ਵਿਚ 84 ਕਰਮਚਾਰੀ ਪੱਕੇ ਕਰਕੇ ਕਰਮਚਾਰੀਆਂ ਨਾਲ ਭੱਦਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਲਗਭਗ 118 ਕੱਚੇ ਕਰਮਚਾਰੀ ਰੈਗੁਲਰ ਹੋਣ ਤੋਂ ਰਹਿ ਗਏ।ਜਿਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਦਕਿ ਮੁਲਾਜ਼ਮਾ ਨੂੰ ਪੇ ਕਮਿਸ਼ਨ ਦੀ ਰਿਪੋਰਟ  ਵੀ ਨਹੀ ਦਿੱਤੀ ਗਈ।ਵਿਭਾਗ ਵਿਚ ਦਰਜਾ ਚਾਰ ਅਤੇ ਤਿੰਨ ਲਈ ਪ੍ਰਮੋਸ਼ਨ ਚੈਨਲ ਵੀ ਪੂਰੀ ਤਰ੍ਹਾਂ ਨਾਲ ਲਾਗੂ ਨਹੀ ਕੀਤਾ।ਵਿਭਾਗ ਵਿਚ ਠੇਕੇ ਦੇ ਆਧਾਰ ਤੇ ਲੱਗੇ ਕਰਮਚਾਰੀਆਂ ਨੂੰ 5 ਮਹਿਨੀਆਂ ਤੋ ਤਨਖਾਹ ਨਹੀ ਦਿਤੀ ਜਾ ਰਹੀ ਅਤੇ ਡੀ.ਏ ਦਾ ਰਹਿੰਦਾ ਬਕਾਇਆ ਵੀ ਨਹੀ ਦਿੱਤਾ ਗਿਆ।ਇਸ ਮੌਕੇ ਪ੍ਰੇਮ ਲਾਲ, ਰਾਮ ਪ੍ਰਕਾਸ਼, ਜਗਦੀਸ਼ ਚੰਦਰ, ਜੋਗਿੰਦਰ ਸਿੰਘ, ਜਗਦੀਸ਼ ਰਾਮ, ਮੇਘਨਾਥ, ਰਸਾਲ ਸਿੰਘ, ਮਿੱਠੂ ਸਿੰਘ, ਨੱਥੂ ਰਾਮ, ਸੁਰਿੰਦਰ ਕੁਮਾਰ, ਕਸ਼ਮੀਰ ਸਿੰਘ ਨੇ ਵੀ ਸੰਬੋਧਤ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply