Tuesday, October 13, 2026

ਚੋਣ ਕਮਿਸ਼ਨਰ ਦੇ ਹੁਕਮਾਂ ਨੇ ਫੇਰਿਆ ਬਾਦਲ ਸਰਕਾਰ ਦੀਆਂ ਸਕੀਮਾਂ `ਤੇ ਪੋਚਾ

ਜੰਡਿਆਲਾ ਗੁਰੂ, 11 ਜਨਵਰੀ (ਹਰਿੰਦਰ ਪਾਲ ਸਿੰਘ) – 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਚੋਣ

PPN1001201721

ਕਮਿਸ਼ਨਰ ਨੇ ਜੋ ਹੁਕਮ ਲਾਗੂ ਕੀਤੇ ਸਨ, ਉਹਨਾਂ ਉਪਰ ਪਹਿਰਾ ਦਿੰਦੇ ਹੋਏ ਜੰਡਿਆਲਾ ਨਗਰ ਕੌਂਸਲ ਦੀ ਸਮੁੱਚੀ ਟੀਮ ਵਲੋਂ ਕਾਰਜਸਾਧਕ ਅਫਸਰ ਅਤੇ ਚੋਣ ਅਫਸਰ ਵਲੋਂ ਭੇਜੀ ਗਈ ਫਲਾਇੰਗ ਟੀਮ ਦੀ ਰਹਿਨੁਮਾਈ ਹੇਠ ਸਰਕਾਰੀ ਇਮਾਰਤਾਂ ਤੇ ਪੰਜਾਬ ਸਰਕਾਰ ਦੀਆਂ ਲੋਕ ਲੁਭਾਵੀ ਲਿਖੀਆਂ ਵੱਖ ਵੱਖ ਸਕੀਮਾਂ `ਤੇ ਪੋਚਾ ਫੇਰ ਦਿੱਤਾ।ਇਸ ਤੋਂ ਇਲਾਵਾ ਸ਼ਹਿਰ ਵਿਚ ਲਗੇ ਬਿਨਾ ਮਨਜ਼ੂਰੀ ਵਾਲੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਫਲੈਕਸ ਬੋਰਡ ਵੀ ਹਟਾ ਦਿਤੇ ਗਏ ਜੋ ਕਿ ਦੁਕਾਨਦਾਰ ਜਾਂ ਮਕਾਨ ਮਾਲਿਕ ਦੀ ਮਨਜ਼ੂਰੀ ਤੋਂ ਬਿਨਾ ਲਗਾਏ ਹੋਏ ਸਨ । ਇੱਸ ਮੌਕੇ ਕਿਸੇ ਕਿਸਮ ਦੇ ਝਗੜੇ ਆਦਿ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੀ ਟੀਮ ਵੀ ਨਾਲ ਸੀ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply