ਬਠਿੰਡਾ, 16 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਲਿਆਂਵਾਲੀ ਮੂਲ ਨਿਵਾਸੀ ਸਭਾ (ਰਜਿ:) ਬਠਿੰਡਾ ਵਲੋਂ ਪਰਿਵਾਰ ਮਿਲਨ ਸਮਾਰੋਹ ਦੌਰਾਨ ਲੋਹੜੀ ਤੇ ਮਾਘੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ । ਸਮਾਰੋਹ ਦੀੇ ਸ਼ੁਰੂਆਤ ਮੁੱਖ ਮਹਿਮਾਨ ਸ. ਸ਼ਿਵਦੇਵ ਸਿੰਘ ਦੰਦੀਵਾਲ ਨੇ ਕੀਤੀ ਜਦੋਂ ਕਿ ਰਾਜਿੰਦਰ ਪਾਸਟਰ ਨੇ ਪ੍ਰਭੂ ਯਿਸ਼ੂ ਮਸੀਹ ਦੀ ਪ੍ਰਾਰਥਨਾ ਕੀਤੀ ।

ਇਸ ਮੌਕੇ ਸਭਾ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਰੋਹ ਕਰਵਾਉਣ ਦਾ ਇੱਕੋ ਹੀ ਮਕਸਦ ਹੈ ਕਿ ਬਾਲਿਆਂਵਾਲੀ ਤੋਂ ਬਠਿੰਡਾ ਵਿਖੇ ਆ ਕੇ ਰਹਿਣ ਵਾਲੇ ਪਰਿਵਾਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਪਰਿਵਾਰ ਮਿਲਣ ਕਰਵਾਇਆ ਜਾਵੇ ਅਤੇ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ ।ਇਹ ਭਾਈਚਾਰਕ ਸਾਂਝ ਰੱਖਣ ਦੀ ਪਹਿਲ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਦੀ ਹੈ।ਮਹਿਲਾਵਾਂ ਨੇ ਲੋਹੜੀ ਦੇ ਗੀਤ ਗਾ ਕੇ ਖੂਬ ਆਨੰਦ ਮਾਣਿਆ । ਪ੍ਰਧਾਨ ਨੇ ਇਹ ਵੀ ਦੱਸਿਆ ਕਿ ਬੱਚਿਆਂ, ਬਜ਼ੁਰਗਾਂ ਤੋਂ ਇਲਾਵਾ ਕਪਲਜ਼ ਗੇਮ, ਤੰਬੋਲਾ ਅਤੇ ਮਿਉਜ਼ੀਕਲ ਚੇਅਰ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਸਭ ਨੇ ਭਾਗ ਲਿਆ।ਸਭਾ ਵਲੋਂ ਇਹਨਾਂ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।ਬਾਲਿਆਂਵਾਲੀ ਮੂਲ ਨਿਵਾਸੀਆਂ ਨੇ ਜੰਮ ਕਰ ਮਸਤੀ ਕੀਤੀ ਅਤੇ ਖ਼ੂਬ ਭੰਗੜਾ ਪਾਇਆ ।
ਕਰਨਲ ਸ਼ਿਵਦੇਵ ਸਿੰਘ ਮਾਨ, ਬਾਲ ਮੁਕੰਦ ਗਰਗ, ਮੋਦਨ ਸਿੰਘ, ਪਵਨ ਕੁਮਾਰ, ਰਾਜੀਵ ਗਰਗ, ਮਾਸਟਰ ਜਗਨ ਨਾਥ, ਸੁਖਦਰਸ਼ਨ ਗਰਗ, ਨਵਦੀਪ ਗਰਗ, ਹਰੀਕ੍ਰਿਸ਼ਨ ਗਰਗ, ਸੁਰੇਸ਼ ਕੁਮਾਰ, ਜੀਵਨ ਜਿੰਦਲ, ਸੱਤਪਾਲ ਬਾਂਸਲ, ਪ੍ਰੇਮ ਜਿੰਦਲ, ਮਨੋਹਰ ਲਾਲ ਭਗਤ, ਵਨੀਤ ਬਾਂਸਲ, ਰਾਮ ਪ੍ਰਕਾਸ਼ ਸਾਬਕਾ ਕੌਂਸਲਰ, ਪਰਮਿੰਦਰ ਸਿੰਘ ਪਾਰੀ, ਮਾਸਟਰ ਕੁਲਵੰਤ ਸਿੰਘ, ਸੁਰਿੰਦਰ ਸਿੰਘ ਖਾਲਸਾ, ਲਵਲੀਨ ਸਚਦੇਵਾ, ਸ਼ਾਮ ਲਾਲ, ਕ੍ਰਿਸ਼ਨ ਕੁਮਾਰ, ਬੰਸੀ ਕੌਰ ਸਮੂਹ ਪਰਿਵਾਰ ਆਦਿ ਹਾਜ਼ਰ ਸਨ।ਸਮਾਰੋਹ ਦੌਰਾਨ ਕਰਵਾਏ ਗਏ ਖੇਡ ਮੁਕਾਬਲਿਆਂ ਵਿੱਚ ਜੇਤੂ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਰੋਹ ਦੇ ਆਯੋਜਿਕ ਅਤੇ ਸਭਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਅਤੇ ਉਨ੍ਹਾਂ ਦੀ ਧਰਮ ਪਤਨੀ ਸੱਸ਼ੀ ਕਿਰਨ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਭਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਸਮੂਹ ਦੇਸ਼ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਇਹ ਵੀ ਕਿਹਾ ਕਿ ਅੱਗੇ ਵੀ ਸਮੇਂ-ਸਮੇਂ ਤੇ ਸਮਾਰੋਹ ਆਯੋਜਿਤ ਕਰਕੇ ਬਾਲਿਆਂਵਾਲੀ ਮੂਲ ਨਿਵਾਸੀਆਂ ਨੂੰ ਇੱਕ ਮੰਚ ਤੇ ਇਕੱਠੇ ਕੀਤਾ ਜਾਵੇਗਾ ਤਾਂ ਜੋ ਆਪਣੇ ਪਿੰਡ ਦੀ ਰੀਤ ਅਤੇ ਬਠਿੰਡਾ ਵਿੱਚ ਰਹੇ ਪਰਿਵਾਰਾਂ ਦਾ ਆਪਸ ਵਿੱਚ ਪਿਆਰ ਬਣਿਆ ਰਹੇ ।
Punjab Post Daily Online Newspaper & Print Media