Saturday, April 18, 2026

ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਨਿਟਰ ਦੇ ਸਹਿਯੋਗ ਨਾਲ 10 ਦਿਨਾਂ ਵਰਕਸ਼ਾਪ

ਬਠਿੰਡਾ, 16 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ (ਨਿਟਰ) ਚੰਡੀਗੜ੍ਹ ਦੇ ਸਹਿਯੋਗ ਨਾਲ ਬੀ.ਟੈੱਕ. ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਇੰਮਬੈਡਿਡ ਸਿਸਟਮ ਅਤੇ ਰੋਬੋਟਿਕਸ ਬਾਰੇ 10 ਦਿਨਾਂ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ।ਵਰਕਸ਼ਾਪ ਵਿੱਚ 80 ਤੋਂ ਵਧੇਰੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।ਮਿਸਟਰ ਅਜੈ ਗੋਦਾਰਾ, ਡਾਇਰੈਕਟਰ ਤੇ ਮੁੱਖੀ ਅਤੇ ਮਿਸਟਰ ਅਲੋਕਦੀਪ, ਡਾਇਰੈਕਟਰ, ਟਰੇਨਿੰਗ ਐਂਡ ਡਿਵੈਲਪਮੈਂਟ ਇਨੋਵੇਟ ਸਕਿੱਲ ( ਨਿਟਰ -ਸਟਾਰਟ ਅੱਪ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।

PPN1601201710
ਇਸ ਵਰਕਸ਼ਾਪ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸਮੁੱਚੀ ਸਖਸ਼ੀਅਤ ਉਸਾਰੀ ਕਰਨਾ ਅਤੇ ਉਹਨਾਂ ਨੂੰ ਤਕਨੀਕੀ ਸਕਿੱਲਜ਼ ਬਾਰੇ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ।ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਇਲੈਕਟ੍ਰੋਨਿਕਸ ਕੰਪੋਨੈੱਟਾਂ ਅਤੇ ਉਹਨਾਂ ਦੀ ਕਾਰਜ ਕੁਸ਼ਲਤਾ, ਟੈਸਟਿੰਗ, ਟੂਲਜ਼ ਅਤੇ ਵੱਖ ਵੱਖ ਪ੍ਰੋਜੈਕਟਾਂ ਦੇ ਨਿਰਮਾਣ ਜਿਵੇ. ਐਲ.ਈ.ਡੀ ਡਿਸਪਲੇ ਬੋਰਡ ਬਣਾਉਣ ਅਤੇ ਮੂਵਿੰਗ ਐਲ.ਈ.ਡੀ. ਆਦਿ ਵਿੱਚ ਇਹਨਾਂ ਕੰਪੋਨੈੱਟਾਂ ਦੀ ਵੱਖ ਵੱਖ ਤਰ੍ਹਾਂ ਨਾਲ ਵਰਤੋ ਬਾਰੇ ਜਾਣਿਆ। ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦੌਰਾਨ ਬਹੁਤ ਸਾਰੀਆਂ ਨਵੀਆਂ ਸਕਿੱਲਜ਼ ਪ੍ਰਾਪਤ ਹੋਈਆਂ ਅਤੇ ਉਹ ਨਵਾਂ ਹੁਨਰ ਸਿੱਖ ਕੇ ਬਹੁਤ ਖੁਸ਼ ਨਜ਼ਰ ਆਏ। ਵਿਦਿਆਰਥੀਆਂ ਲਈ ਇਹ ਜਿੰਦਗੀ ਭਰ ਕੰਮ ਆਉਣ ਵਾਲਾ ਨਵਾਂ ਤਜ਼ਰਬਾ ਸੀ ਜੋ ਉਹ ਪਹਿਲੀ ਵਾਰ ਵਿਹਾਰਕ ਰੂਪ ਵਿੱਚ ਹਾਸਲ ਕਰ ਰਹੇ ਸਨ। ਵਿਦਿਆਰਥੀਆਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀ ਵਰਕਸ਼ਾਪ ਦਾ ਆਯੋਜਨ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਿਹਾਰਕ ਗਿਆਨ ਹਾਸਲ ਕਰਕੇ ਆਪਣੀਆਂ ਸਕਿੱਲਜ਼ ਨੂੰ ਤਰਾਸ਼ ਸਕਣ।
ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਪਣੀ ਜਿੰਦਗੀ ਵਿੱਚ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ।ਡਾ. ਧਾਲੀਵਾਲ ਨੇ ਇਸ ਵਰਕਸ਼ਾਪ ਦੇ ਆਯੋਜਨ ਲਈ ਇਲੈਕਟ੍ਰੀਕਲ ਇੰਜ., ਇਲੈਕਟ੍ਰੋਨਿਕਸ ਐਂਡ ਕੰਮਿਊਨੀਕੇਸ਼ਨ ਇੰਜ. ਅਤੇ ਮਕੈਨੀਕਲ ਇੰਜ. ਵਿਭਾਗ  ਦੇ ਯਤਨਾਂ ਦੀ ਭਰਪੂਰ ਸਲਾਘਾ ਕੀਤੀ ਅਤੇ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਵੀ ਕੀਤਾ। ਉਹਨਾਂ ਨੇ ਕਿਹਾ ਕਿਤਾਬੀ ਸਿੱਖਿਆ ਦੇ ਨਾਲ-ਨਾਲ ਹੁਨਰ ਅਤੇ ਵਿਹਾਰਕ ਗਿਆਨ ਦੀ ਮਹੱੱਤਤਾ ਬਹੁਤ ਜ਼ਿਆਦਾ ਹੈ ਜਿਸ ਲਈ ਸਮੇਂ ਸਮੇਂ ਤੇ ਸੰਸਥਾ ਵੱਲੋਂ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਦਾਂ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply