ਕਵਿਤਾ
ਚੜ੍ਹਦੇ ਸੂਰਜ ਢਲਦੇ ਦੇਖੇ,
ਬੁਝਦੇ ਦੀਵੇ ਵਲਦੇ ਦੇਖੇ,
ਹੀਰੇ ਦਾ ਕੋਈ ਮੁੱਲ ਨਾ ਜਾਣੇ,
ਖੋਟੇ ਸਿੱਕੇ ਚਲਦੇ ਦੇਖੇ,
ਜਿੰਨਾ ਦਾ ਨਾ ਜੱਗ `ਤੇ ਕੋਈ,
ਉਹ ਵੀ ਪੁੱਤਰ ਪਲਦੇ ਦੇਖੇ,
ਉਸ ਦੀ ਰਹਿਮਤ ਦੇ ਨਾਲ ਬੰਦੇ
ਪਾਣੀ ਉੱਤੇ ਚਲਦੇ ਵੇਖੇ,
ਲੋਕੀ ਕਹਿੰਦੇ ਦਾਲ ਨੀ ਗਲਦੀ
ਮੈ ਤਾਂ ਪੱਥਰ ਗਲਦੇ ਦੇਖੇ।
ਜਿੰਨਾਂ ਨੇ ਕਦਰ ਨਾ ਕੀਤੀ ਮਾਂ ਦੀ,
ਪ੍ਰਵੀਨ, ਹੱਥ ਖਾਲੀ ਉਹ ਮਲਦੇ ਵੇਖੇ,

ਪ੍ਰਵੀਨ ਗਰਗ ਧੂਰੀ
ਮੋਬਾ.. 9041918486
Punjab Post Daily Online Newspaper & Print Media