Sunday, December 22, 2024

ਚੜ੍ਹਦਾ ਸੂਰਜ

ਕਵਿਤਾ

ਚੜ੍ਹਦੇ ਸੂਰਜ ਢਲਦੇ ਦੇਖੇ,
ਬੁਝਦੇ ਦੀਵੇ ਵਲਦੇ ਦੇਖੇ,
ਹੀਰੇ ਦਾ ਕੋਈ ਮੁੱਲ ਨਾ ਜਾਣੇ,
ਖੋਟੇ ਸਿੱਕੇ ਚਲਦੇ ਦੇਖੇ,

ਜਿੰਨਾ ਦਾ ਨਾ ਜੱਗ `ਤੇ ਕੋਈ,
ਉਹ ਵੀ ਪੁੱਤਰ ਪਲਦੇ ਦੇਖੇ,
ਉਸ ਦੀ ਰਹਿਮਤ ਦੇ ਨਾਲ ਬੰਦੇ
ਪਾਣੀ ਉੱਤੇ ਚਲਦੇ ਵੇਖੇ,

ਲੋਕੀ ਕਹਿੰਦੇ ਦਾਲ ਨੀ ਗਲਦੀ
ਮੈ ਤਾਂ ਪੱਥਰ ਗਲਦੇ ਦੇਖੇ।
ਜਿੰਨਾਂ ਨੇ ਕਦਰ ਨਾ ਕੀਤੀ ਮਾਂ ਦੀ,
ਪ੍ਰਵੀਨ, ਹੱਥ ਖਾਲੀ ਉਹ ਮਲਦੇ ਵੇਖੇ,

Parveen Garg Dhuri

 

 

 

 

ਪ੍ਰਵੀਨ ਗਰਗ ਧੂਰੀ
ਮੋਬਾ.. 9041918486

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply