
ਫਾਜਿਲਕਾ, 14 ਜੂਨ (ਵਿਨੀਤ ਅਰੋੜਾ)- ਸਮਾਜਸੇਵੀ ਸੰਸਥਾ ਸ਼੍ਰੀ ਰਾਮ ਸ਼ਰਣਮ ਨੇਤਰਦਾਨ ਸਹਾਇਤਾ ਕਮੇਟੀ ਵੱਲੋਂ ਚਲਾਏ ਜਾ ਰਹੇ ਮਰਣ ਤੋਂ ਬਾਅਦ ਨੇਤਰਦਾਨ ਅਭਿਆਨ ਵਿੱਚ ਸ਼ਾਮ ਲਾਲ ਝਾਂਬ ਦਾ ਨਾਮ ਨੇਤਰਦਾਨੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ । ਜਾਣਕਾਰੀ ਦਿੰਦੇ ਸੰਸਥਾ ਦੇ ਪ੍ਰਵਕਤਾ ਸੰਤੋਸ਼ ਜੁਨੇਜਾ ਨੇ ਦੱਸਿਆ ਕਿ ਸਥਾਨਕ ਚੁਘ ਸਟਰੀਟ ਨਿਵਾਸੀ ਸ਼ਾਮ ਲਾਲ ਝਾਂਬ ਸਪੁਤਰ ਮੁਰਾਰੀ ਲਾਲ ਝਾਂਬ ਦਾ 13 ਜੂਨ ਨੂੰ ਨਿਧਨ ਹੋ ਜਾਣ ਉੱਤੇ ਵਿਜੈ ਕੁਮਾਰ ਕਾਪੜੀ, ਜਗਦੀਸ਼ ਚੰਦਰ ਕਸ਼ਿਅਪ, ਸੰਦੀਪ ਠਾਕੁਰ, ਮੋਹਨ ਲਾਲ ਦਾਮੜੀ ਦੀ ਪ੍ਰੇਰਨਾ ਨਾਲ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕੁਮਾਰ ਗੋਰਾ ਨੇ ਆਪਣੇ ਪਿਤਾ ਦੀ ਇੱਛਾ ਅਨੁਸਾਰ ਨੇਤਰਦਾਨ ਕਰਣ ਲਈ ਸੰਸਥਾ ਦੇ ਅਹਹਦੇਦਾਰ ਗੁਲਸ਼ਨ ਗੁੰਬਰ ਅਤੇ ਮਹੇਸ਼ ਲੂਨਾ ਨੂੰ ਸੰਪੰਰਕ ਕੀਤਾ ਤਾਂ ਬਾਅਦ ਵਿੱਚ ਮਾਤਾ ਕਰਤਾਰ ਕੌਰ ਆਈ ਬੈਂਕ ਸਿਰਸਾ ਦੇ ਡਾਕਟਰ ਵਿਜੈ ਕੁਮਾਰ ਦੁਆਰਾ ਮ੍ਰਿਤਕ ਸ਼ਾਮ ਲਾਲ ਝਾਂਬ ਦੇ ਨਿਵਾਸ ਸਥਾਨ ਉੱਤੇ ਜਾ ਕੇ ਦੋਨਾਂ ਨੇਤਰ ਸੁਰੱਖਿਅਤ ਕਰ ਲਏ।ਬਾਅਦ ਵਿੱਚ ਕਮੇਟੀ ਦੇ ਮੈਬਰਾਂ ਦੁਆਰਾ ਮ੍ਰਿਤਕ ਦੀ ਦੇਹ ਉੱਤੇ ਚਾਦਰ ਪਾਕੇ ਸ਼ਰੱਧਾ ਸੁਮਨ ਅਰਪਿਤ ਕੀਤੇ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media