Friday, June 13, 2025
Breaking News

ਨਸ਼ੇ ਦੇ ਸੌਦਾਗਰ ਕਾਬੂ ਕੀਤੇ ਜਾਣਗੇ – ਏ.ਸੀ.ਪੀ

PPN150613

ਅੰਮ੍ਰਿਤਸਰ, 15  ਜੂਨ (ਸੁਖਬੀਰ ਸਿੰਘ)- ਥਾਣਾ ਸੁਲਤਾਨਵਿੰਡ ਦੇ ਘੇਰੇ ਅੰਦਰ ਆਉਂਦੇ ਪਿੰਡ ਸੁਲਤਾਨਵਿੰਡ ਅਤੇ ਵੱਖ-ਵੱਖ ਕਲੌਨੀਆਂ ਦੇ ਦੌਰੇ ਕਰਨ ਉਪਰੰਤ ਏ.ਸੀ.ਪੀ. ਸਾਊਥ ਸ੍ਰ: ਗੁਰਵਿੰਦਰ ਸਿੰਘ, ਥਾਣਾ ਸੁਲਤਾਨਵਿੰਡ ਦੇ ਮੁੱਖੀ ਸ੍ਰੀ ਅਰੁਣ ਕੁਮਾਰ ਸ਼ਰਮਾ ਨੇ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਇੰਨ੍ਹਾਂ ਇਲਾਕਿਆਂ ਅੰਦਰ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਵੱਲੋਂ ਚਲਾਈ ਗਈ ਸਾਂਝੀ ਨਸ਼ਿਆਂ ਵਿਰੁੱਧ ਮੁਹਿੰਮ ਤੇ ਚਲਦਿਆਂ ਨਸ਼ੇ ਦੇ ਕਾਰੋਬਾਰ ਕਰਨ ਅਤੇ ਵੇਚਣ ਵਾਲਿਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ੇ ਕਰਨ ਵਾਲੇ ਵਿਅਕਤੀ ਨਸ਼ਾ ਨਾ ਮਿਲਣ ਦੀ ਸੂਰਤ ਵਿੱਚ ਕਈ ਮੈਡੀਕਲ ਸਟੋਰਾਂ ਕੋਲੋਂ ਆਪਣਾ ਬੁੱਤਾ ਸਾਰਨ ਲਈ ਨਸ਼ੀਲੀਆਂ ਅਤੇ ਦਰਦਾਂ ਵਾਲੀਆਂ ਗੋਲੀਆਂ ਖਰੀਦਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਮੈਡੀਕਲ ਸਟੋਰ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ੀਲੀਆਂ ਦਵਾਈਆਂ ਵੇਚਣੀਆਂ ਬੰਦ ਕਰ ਦੇਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਤੁਹਾਨੂੰ ਨਸ਼ਾ ਕਰਦਾ ਜਾਂ ਫਿਰ ਗੁਪਤ ਤਰੀਕੇ ਨਾਲ ਵੇਚਦਾ ਨਜ਼ਰ ਆਉਂਦਾ ਹੋਵੇ ਉਸ ਦੀ ਇਤਲਾਹ ਸਬੰਧਤ ਥਾਣੇ ਦੇ ਅਧਿਕਾਰੀ ਦੇ ਧਿਆਨ ਵਿੱਚ ਲਿਆਂਦੀ ਜਾਵੇ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …

Leave a Reply