ਜੰਡਿਆਲਾ ਗੁਰੂ, 3 ਫਰਵਰੀ (ਹਰਿੰਦਰ ਪਾਲ ਸਿੰਘ)- ਸ਼੍ਰੀ ਸਾਈਂ ਗਰੁੱਪ ਆਫ ਇੰਸਟੀਚਿਊਟ ਮਨਾਵਾਲਾ ਵਿਖੇ ਚੇਅਰਮੈਨ ਇੰਜੀਨੀਅਰ ਐਸ.ਕੇ ਪੁੰਜ, ਐਮ.ਡੀ ਤ੍ਰਿਪਤਾ ਪੁੰਜ ਅਤੇ ਜੇ.ਐਮ.ਡੀ ਸ਼੍ਰੀਮਤੀ ਅਨੁਭਾ ਪੁੰਜ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਜੇ.ਐਮ ਡੀ ਸ਼੍ਰੀਮਤੀ ਅਨੁਭਾ ਪੁੰਜ, ਕੈਂਪਸ ਡਾਇਰੈਕਟਰ ਡਾਕਟਰ ਸੰਜੈ ਬਹਿਲ, ਪ੍ਰਿੰਸੀਪਲ ਐਸ.ਪੀ.ਸੀ ਅਨਮੋਲ ਗੋਇਲ, ਸਾਰੇ ਹੈਡ ਆਫ ਡਿਪਾਰਟਮੈਂਟ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਸਰਸਵਤੀ ਦੀ ਪੂਜਾ ਕਰਕੇ ਸ਼ੁਰੁਆਤ ਕੀਤੀ।ਰੰਗੋਲੀ ਮੁਕਾਬਲੇ ਅਤੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਮਲਵਿੰਦਰ ਸਿੰਘ, ਸ਼੍ਰੀਮਤੀ ਸ਼ਿਲਪਾ ਸ਼ਰਮਾ, ਗੁਰਪ੍ਰੀਤ ਸਿੰਘ ਵੀ ਹਾਜ਼ਿਰ ਸਨ।ਸਾਰੇ ਸਟਾਫ ਅਤੇ ਵਿਦਿਆਰਥੀਆਂ ਵੱਲੋ ਰੰਗ ਬਿਰੰਗੀ ਡਰੈਸ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਦ ਲਾਏ।ਅੰਤ ਵਿਚ ਵਿਦਿਆਰਥੀਆਂ ਅਤੇ ਸਟਾਫ ਨੂੰ ਮਿਠਾਈ ਵੰਡੀ ਗਈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media