Saturday, October 10, 2026

ਜੀ.ਐਨ.ਡੀ.ਯੂ ਕੈਂਪਸ ਮਹਿਲਾ ਟੀਮ ਬਣੀ ਵਾਲੀਬਾਲ ਚੈਂਪੀਅਨ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਸੰਧੂ)- ਜੀ.ਐਨ.ਡੀ.ਯੂ ਵਿਖੇ ਸੰਪੰਨ ਹੋਈ ਮਹਿਲਾਵਾਂ ਦੀ ਏ-ਡਵੀਜਨ ਦੋ ਦਿਨਾ ਇੰਟਰ-ਕਾਲਜ ਵਾਲੀਬਾਲ ਪ੍ਰਤੀਯੋਗਤਾ ਦੇ ਦੌਰਾਨ ਜੀ.ਐਨ.ਡੀ.ਯੂ  ਕੈਂਪਸ ਟੀਮ ਨੇ ਚੈਂਪੀਅਨ ਤਾਜ ਪਹਿਨਦੇ ਹੋਏ ਆਲ ਇੰਡੀਆ ਇੰਟਰ-ਵਰਸਟੀ ਵਾਲੀਬਾਲ ਖੇਡ ਪ੍ਰਤੀਯੋਗਤਾ ਲਈ ਰਾਹ ਪੱਧਰਾ ਕੀਤਾ ਹੈ।PPN0302201720

ਸਰੀਰਿਕ ਸਿੱਖਿਆ ਵਿਭਾਗ ਨਾਲ ਸੰਬੰਧਿਤ ਚੈਂਪੀਅਨ ਕੈਂਪਸ ਵਾਲੀਬਾਲ ਟੀਮ ਦਾ ਡੀਨ ਸਟੂਡੈਂਟ ਵੈਲਫੇਅਰ ਪ੍ਰੋਫੈਸਰ ਡਾ. ਕੇ.ਐਸ ਕਾਹਲੋਂ, ਕੈਂਪਸ ਸਪੋਰਟਸ ਇੰਚਾਰਜ ਪ੍ਰੋਫੈਸਰ ਡਾ. ਅਮਨਦੀਪ ਸਿੰਘ ਆਦਿ ਵੱਲੋਂ ਨਿੱਘਾ ਸਵਾਗਤ ਕੀਤਾ।ਟੀਮ ਇੰਚਾਰਜ ਕੋਚ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਖੇਡ ਪ੍ਰਤੀਯੋਗਤਾ ਵਿੱਚ ਜੀ.ਐਨ.ਡੀ.ਯੂ ਨਾਲ ਸਬੰਧਤ 8 ਜ਼ਿਲ੍ਹਿਆ ਦੇ ਕਾਲਜਾਂ ਦੀਆਂ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ।ਜਿਨ੍ਹਾਂ ਨੂੰ ਪਛਾੜਦੇ ਹੋਏ ਜੀ.ਐਨ.ਡੀ.ਯੂ  ਕੈਂਪਸ ਟੀਮ ਮੋਹਰੀ ਰਹੀ ਤੇ 8 ਫਰਵਰੀ ਤੋਂ 14 ਫਰਵਰੀ ਤੱਕ ਵੀ.ਬੀ.ਵੀ.ਐਸ ਪੂਰਵਾਂਚਲ ਯੂਨੀਵਰਸਿਟੀ ਜੌਨਪੁਰ ਵਿਖੇ ਹੋਣ ਵਾਲੀ ਆਲ ਇੰਡੀਆ ਮਹਿਲਾ ਵਾਲੀਬਾਲ ਇੰਟਰਵਰਸਿਟੀ ਪ੍ਰਤੀਯੋਗਤਾ ਦੇ ਵਿੱਚ ਜਗ੍ਹਾ ਬਣਾਈ ਹੈ।ਖਿਡਾਰਨਾਂ ਨੂੰ ਆਸ਼ੀਰਵਾਦ ਦਿੰਦਿਆਂ ਡੀਨ ਕੇ.ਐਸ ਕਾਹਲੋਂ ਨੇ ਕਿਹਾ ਕਿ ਇਹ ਜੀ.ਐਨ.ਡੀ.ਯੂ ਵਾਸਤੇ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਰਾਸ਼ਟਰੀ ਪੱਧਰੀ ਖੇਡ ਪ੍ਰਤੀਯੋਗਤਾ ਦੇ ਵਿੱਚ ਸ਼ਮੂਲੀਅਤ ਕਰਨ ਵਾਲੀ ਕੈਂਪਸ ਟੀਮ ਨੂੰ ਹਰ ਤਰ੍ਹਾਂ ਦੀ ਸਹਾਇਤਾ ਤੇ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਪ੍ਰੋਫੈਸਰ ਡਾ. ਜੀ.ਐਸ ਬਾਵਾ, ਦੀਦਾਰ ਸਿੰਘ, ਕੈਪਟਨ ਮਨਦੀਪ ਕੌਰ, ਰਾਖੀ ਕੁਮਾਰੀ ਅੰਜਲੀ, ਰੂਚੀਕਾ ਵਰਮਾ, ਰਮਨਜੋਤ ਕੌਰ, ਸੋਫੀਆ, ਨੇਹਾ, ਧਰਾ ਚੌਹਾਨ, ਆਰਤੀ, ਸਿਮਰਨਜੀਤ ਕੌਰ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply