Tuesday, August 11, 2026

ਧੂਰੀ ਤੋਂ ਅਕਾਲੀ ਉਮੀਦਵਾਰ ਹਰੀ ਸਿੰਘ ਦੀ ਮਾਤਾ ਦਾ ਦਿਹਾਂਤ

 ਧੂਰੀ, 10 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਵਿਧਾਨ ਸਭਾ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਪ੍ਰੀਤ ਟਰੈਕਟਰਜ਼ ਨਾਭਾ, ਗੁਰਚਰਨ ਸਿੰਘ ਤੇ ਪ੍ਰੇਮ ਸਿੰਘ ਨੂੰ ਭਾਰੀ ਸਦਮਾ ਪੁੱਜਾ ਜਦ ਉਨਾਂ ਦੇ ਮਾਤਾ ਸ਼੍ਰੀਮਤੀ ਭਗਵਾਨ ਕੌਰ (83) ਦੇ ਅਕਾਲ ਚਲਾਣਾ ਕਰ ਗਏ।PPN1002201703

ਮਾਤਾ ਭਗਵਾਨ ਕੌਰ ਦਾ ਅੰਤਿਮ ਸੰਸਕਾਰ ਸਵਰਗ ਧਾਮ, ਅਲੌਹਰਾ ਗੇਟ ਨਾਭਾ ਵਿਖੇ ਕੀਤਾ ਗਿਆ ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ, ਅਮਨਵੀਰ ਸਿੰਘ ਚੈਰੀ ਡਾਇਰੈਕਟਰ ਪਾਵਰਕਾਮ, ਹਲਕਾ ਵਿਧਾਇਕ ਭਾਈ ਗੋਬਿੰਦ ਸਿੰਘ ਲੋਂਗੋਵਾਲ, ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ, ਜ਼ਿਲਾ੍ਹ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਭੁਪਿੰਦਰ ਸਿੰਘ ਭਲਵਾਨ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਿਮਰਪ੍ਰਤਾਪ ਬਰਨਾਲਾ, `ਆਪ` ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ, ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੌਤਮ ਕਾਂਸਲ, ਮਾਰਿਕਟ ਕਮੇਟੀ ਦੇ ਚੇਅਰਮੈਨ ਸੁਖਪਾਲ ਸ਼ਰਮਾ, ਜਤਿੰਦਰ ਸਿੰਘ ਸੋਨੀ ਮੰਡੇਰ, ਸੰਦੀਪ ਸਿੰਗਲਾ `ਆਪ` ਆਗੂ, ਟਰੱਕ ਯੂਨੀਅਨ ਪ੍ਰਧਾਨ ਗਮਦੂਰ ਸਿੰਘ ਜਵੰਧਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।ਅੰਤਿਮ ਸੰਸਕਾਰ ਮੌਕੇ ਹਲਕਾ ਨਾਭਾ ਸਮੇਤ ਧੂਰੀ ਤੋਂ ਵੀ ਅਨੇਕਾਂ ਰਾਜਨੀਤਕ, ਧਾਰਮਿਕ, ਸਮਾਜਿਕ, ਵਪਾਰਕ ਜੱਥੇਬੰਦੀਆਂ ਅਤੇ ਅਕਾਲੀ-ਭਾਜਪਾ ਆਗੂ ਤੇ ਵਰਕਰਾਂ ਨੇ ਪਹੁੰਚ ਕੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਜਾਹਰ ਕੀਤੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply