ਸੁਜਾਨਪੁਰ, 10 ਫਰਵਰੀ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਤੇ ਭਾਈ ਰਣਜੀਤ ਸਿੰਘ ਵਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ।ਕਾਲਜ ਦੀ ਪ੍ਰਿਸੀਪਲ ਸ੍ਰੀਮਤੀ ਭੁਪਿੰਦਰ ਕੌਰ ਵਲੋਂ ਵਿਦਿਆਰਥੀਆਂ ਨੁੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਕ੍ਰਾਂਤੀਕਾਰੀ ਤੇ ਕਰਮਯੋਗੀ ਸੰਤ ਹੋਏ ਹਨ ਜਿਨਾਂ ਨੇ ਸਮਾਜ ਵਿਚੋਂ ਨਾ ਬਰਾਬਰੀ, ਰੂੜੀਵਾਦੀ ਰਸਮਾਂ ਅਤੇ ਸਮਾਜਿਕ ਕੁਰੀਤੀਆਂ ਦਾ ਵਿਰੋਧ ਕੀਤਾ ਤੇ ਮਾਨਵਤਾ ਦੇ ਕਲਿਆਣ ਦਾ ਸਨੇਹਾ ਦਿੱਤਾ।ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਬੇਗਮਪੁਰ ਦਾ ਸੰਕਲਪ ਪੇਸ਼ ਕੀਤਾ ਅਤੇ ਇਕ ਈਸ਼ਵਰ ਦੀ ਭਗਤੀ ਕੀਤੀ।ਇਸ ਮੌਕੇ ਡਾ. ਅਰਜਨ ਸਿੰਘ, ਸਾਲੂ ਦੇਵੀ, ਸੁਖਦੀਪ ਕੌਰ, ਇੰਦੂ ਬਾਲਾ, ਸੀਤਲ ਮਹਾਜਨ, ਭਾਵਨਾ, ਨੀਰਜ ਕੁਮਾਰ ਤੇ ਸਮੂਹ ਸਟਾਫ ਹਾਜਰ ਸਨ।
Punjab Post Daily Online Newspaper & Print Media