Sunday, February 22, 2026

ਕਾਰਜ ਸਾਧਕ ਅਫਸਰ ਨਾਲ ਕਬਜ਼ਾਧਾਰੀਆ ਵਲੋਂ ਦੁਰਵਿਹਾਰ- 10 ਅਣਪਛਾਤਿਆਂ ਸਮੇਤ 13 ਖਿਲਾਫ ਖਿਲਾਫ ਪਰਚਾ ਦਰਜ

ਭਿਖੀਵਿੰਡ, 14 ਫਰਵਰੀ (ਪੰਜਾਬ ਪੋਸਟ- ਗੁਰਪਤਾਪ ਜੱਜ, ਕੰਬੋਕੇ)- ਪਿਛਲੇ ਦਿਨੀ ਭੁਚਾਲ ਆਉਣ ਦੀ ਗੱਲ ਤਾਂ ਭਾਵੇ ਅਫਵਾਹ ਨਿਕਲੀ ਸੀ, ਪਰ ਕਸਬਾ ਭਿਖੀਵਿੰਡ ਵਿਚ ਕਾਰਜ ਸਾਧਕ ਅਫਸਰ ਮੈਡਮ ਸਰਨਜੀਤ ਕੋਰ ਨੇ ਦੋ ਦਿਨਾ ਤੋਂ ਨਜਾਇਜ਼ ਕਬਜਾਧਾਰੀਆਂ ਲਈ ਭੁਚਾਲ ਲਿਆਂਦਾ ਹੋਇਆ ਹੈ।PPN1402201701

ਇਸੇ ਮੁਹਿੰਮ ਤਹਿ ਅੱਜ ਮੈਡਮ ਨੇ ਆਪਣੀ ਪੂਰੀ ਟੀਮ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਪੱਟੀ ਰੋਡ ਤੋ ਰੇਹੜੀ ਫੜੀ ਅਤੇ ਦੁਕਾਨਦਾਰਾਂ ਵਲੋ ਕੀਤੇ ਨਜਾਇਜ ਕਬਜੇ ਹਟਾਏ ਅਤੇ ਕਬਜਾਧਾਰੀਆਂ ਦਾ ਜੋ ਵੀ ਸਮਾਨ ਨਜਾਇਜ਼ ਤੌਰ `ਤੇ ਬਾਹਰ ਲੱਗਾ ਮਿਲਿਆ ਤਾਂ ਉਸ ਨੂੰ ਨਗਰ ਪੰਚਾਇਤ ਅਧਿਕਾਰੀਆਂ ਨੇ ਟਰਾਲੀਆਂ ਵਿਚ ਲੱਦ ਲਿਆ।ਪਰ ਜਿਵੇਂ ਹੀ ਪੰਚਾਇਤ ਅਧਿਕਾਰੀ ਚੋਕ `ਚ ਪਹੁਚੇ ਤਾਂ ਕੁੱਝ ਲੋਕਾਂ ਨੇ ਹੁਲੜਬਾਜ਼ੀ ਕਰਨੀ ਸ਼ੁਰੂ ਕਰ ਦਿਤੀ ਅਤੇ ਨਗਰ ਪੰਚਾਇਤ ਦੇ ਕਰਮਚਾਰੀਆਂ ਨੂੰ ਗਾਲੀ ਗਲੋਚ ਕਰਨਾ ਸੁਰੂ ਕਰ ਦਿਤਾ ਅਤੇ ਟਰੈਕਟਰ ਦੀ ਚਾਬੀ ਕੱਢ ਕੇ ਆਪੋ ਆਪਣਾ ਸਮਾਨ ਜਬਰੀ ਲਾਹ ਕੇ ਲੈ ਗਏ।ਕੁੱਝ ਦੁਕਾਨਦਾਰਾਂ ਨੇ ਤਾਂ ਪੰਚਾਇਤ ਅਫਸਰ `ਤੇ ਵੀ ਧਾਵਾ ਬੋਲਣਾ ਚਾਹਿਆ, ਪਰ ਪੁਲਿਸ ਮੈਡਮ ਨੂੰ ਸੁਝਬੂਝ ਨਾਲ ਥਾਣੇ ਲੈ ਆਈ।
ਇਸ ਮੋਕੇ ਖਾਸ ਗੱਲ ਇਹ ਰਹੀ ਕਿ ਕੁੱਝ ਲੋਕ ਦੁਕਾਨਦਾਰਾਂ ਨੂੰ ਭੜਕਾ ਕੇ ਧਰਨਾ ਲਗਾ ਕੇ ਆਪਣੀ ਰਾਜਨੀਤੀ ਵੀ ਚਮਕਾਉਦੇ ਨਜਰ ਆਏ ਜੋ ਮੁੜ ਮੁੜ ਕੇ ਰੇਹੜੀ ਫੜੀ ਵਾਲਿਆਂ ਨੂੰ ਧਰਨਾ ਲਗਾਉਣ ਲਈ ਭੜਕਾਉਦੇ ਰਹੇ।ਕੁੱਝ ਧਰਨਾਕਾਰੀਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲਿਆ, ਪਰ ਸਹਿਰੀ ਆਗੂ ਉਨਾਂ ਨੂੰ ਡੀ.ਐਸ.ਪੀ ਦੇ ਸਾਹਮਣੇ ਹੀ ਛਡਵਾ ਕੇ ਤੁਰਦੇ ਬਣੇ।ਉਧਰ ਮੈਡਮ ਨੇ ਕੁੱਝ ਲੋਕਾਂ ਖਿਲਾਫ ਸਰਕਾਰੀ ਕੰਮ ਵਿਚ ਵਿਘਨ ਪਾਉਣ ਅਤੇ ਦੁਰਵਿਹਾਰ ਕਰਨ ਬਾਰੇ ਪੁਲਿਸ ਨੂੰ ਦਰਖਾਸਤ ਦਿਤੀ ਹੈ, ਜਿਸ ਤੋ ਬਾਅਦ ਡੀ.ਐਸ.ਪੀ ਦੇ ਹੁਕਮ `ਤੇ ਤਿੰਨ ਵਿਅਤੀਆਂ ਦੇ ਨਾਮ ਅਤੇ 10 ਅਣਪਛਾਤੇ ਲੋਕਾਂ ਖਿਲਾਫ ਪਰਚਾ ਦਰਜ ਕਰ ਲਿਆ ਹੈ ।
ਸਕੂਲੀ ਬੱਚਿਆ ਨੂੰ ਲੱਗੀਆਂ ਮੌਜਾਂ
ਸਥਾਨਕ ਕਸਬੇ ਵਿਚ ਨਗਰ ਪੰਚਾਇਤ ਵਲੋ ਰੇਹੜੀ ਫੜੀ ਵਾਲਿਆਂ ਵਲੋ ਕੀਤੇ ਨਜਾਇਜ ਕਬਜੇ ਹਟਾਉਣ ਦੀ ਮੁਹਿੰਮ ਦੀ ਬੱਚਿਆਂ ਨੂੰ ਉਸ ਵਕਤ ਮੋਜ ਲਗੀ ਰਹੀ, ਜਦੋ ਨਗਰ ਪੰਚਾਇਤ ਕਰਮਚਾਰੀਆਂ ਵਲੋ ਰੇਹੜੀ ਫੜੀ ਵਾਲਿਆਂ ਦਾ ਫਰੂਟ ਟਰਾਲੀ ਵਿੱਚ ਸੁੱਟਣਾ ਸੁਰੂ ਕੀਤਾ ਤਾਂ ਉਥੋਂ ਲੰਘਦੇ ਸਕੂਲੀ ਬੱਚਿਆਂ ਨੂੰ ਮੋੌਜਾਂ ਲਗ ਗਈਆ ਤੇ ਉਹ ਰੋਲੇ ਰੱਪੇ ਵਿਚ ਸੰਤਰੇ ਕੇਲੇ ਤੇ ਹੋਰ ਫਲਾਂ ਦਾ ਮੁਫਤ `ਚ ਅਨੰਦ ਮਾਨਣ ਲੱਗ ਪਏ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply