Friday, April 17, 2026

ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਵਿਖੇ ਖੇਡ ਦਿਵਸ ਮਨਾਇਆ ਗਿਆ

ਸੰਦੌੜ, 21 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਸਪੋਰਟਸ ਮੀਟ ਕਰਵਾਈ ਗਈ ਜਿਸ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ  ਅਤੇ ਰਾਸ਼ਟਰ ਗੀਤ ਦੁਆਰਾ ਕੀਤੀ ਗਈ।ਇਸ ਉਪਰੰਤ ਸਕੂਲ ਦੇ ਚੇਅਰਮੈਨ  ਨਰਿੰਦਰ ਸਿੰਘ ਅਤੇ ਸਟਾਫ਼ ਮੈਂਬਰਾਂ ਵੱਲੋਂ ਹਵਾ ਵਿਚ ਗ਼ੁਬਾਰੇ ਉਡਾਏ ਗਏ ਉਪਰੰਤ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ । ਛੋਟੇ ਬੱਚਿਆਂ ਦੁਆਰਾ 30 ਮੀਟਰ ਅਤੇ 50 ਮੀਟਰ ਦੋੜਾ ਤੋਂ ਇਲਾਵਾ ਹੋਰ ਰੋਚਕ ਖੇਡਾਂ ਵਿਚ ਭਾਗ ਲਿਆ ਗਿਆ ਅਤੇ ਵੱਡੇ ਵਿਦਿਆਰਥੀਆਂ ਵੱਲੋਂ 100 ਮੀਟਰ, 200 ਮੀਟਰ ਦੋੜਾ, ਲੰਬੀ ਛਾਲ, ਗੋਲਾ ਸੁੱਟਣਾ , ਰੱਸਾ-ਕੱਸੀ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਵਿਚ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਵਲੋਂ ਗਤਕੇ ਦੇ ਜੌਹਰ, ਭੰਗੜੇ ਅਤੇ ਗਿੱਧੇ ਬਲੀਆਂ ਦਰਸਕਾਂ ਦਾ ਵਾਹ ਵਾਹ ਹਾਸਲ ਕੀਤੀ । ਸਕੂਲ ਦੇ ਡਰਾਈਵਰਾਂ , ਸਕੂਲ ਅਧਿਆਪਕਾਂ, ਸਕੂਲ ਆਂਟੀਆਂ ਅਤੇ ਮਾਤਾ-ਪਿਤਾ ਦੀਆਂ ਦੋੜਾ ਨੇ ਖੇਡਾਂ ਦੇ ਅੰਤਿਮ ਪੜਾਅ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। PPN2102201707
ਖੇਡਾਂ ਦੀ ਮਹੱਤਤਾ ਬਾਰੇ ਬੋਲਦਿਆਂ ਸਕੂਲ ਦੇ ਚੇਅਰਮੈਨ  ਨਰਿੰਦਰ ਸਿੰਘ ਨੇ ਦੱਸਿਆ ਕਿ ਖੇਡਾਂ ਮਨੁੱਖੀ ਜੀਵਨ ਦਾ ਬਹੁਤ ਮਹੱਤਵਪੂਰਨ ਅੰਗ ਹਨ ਕਿਉਂਕਿ ਖੇਡਾਂ ਜਿੱਥੇ ਬੱਚਿਆਂ ਨੂੰ ਸਰੀਰਕ ਤੌਰ ਤੇ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ ਓਥੇ ਮਾਨਸਿਕ ਤਣਾਅ ਤੋ ਵੀ ਮੁਕਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜੋਕਾ ਸਮਾਜ ਪਦਾਰਥਵਾਦੀ ਸੋਚ ਅਤੇ ਇੱਕ ਬਹੁਤ ਵੱਡੇ ਬਦਲਾ ਵਿਚੋਂ ਗੁੱਜਰ ਰਿਹਾ ਹੈ। ਅਜਿਹੇ ਹਾਲਤਾਂ ਵਿਚ ਬੱਚਿਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਬੱਚਿਆਂ ਦੇ ਕਦਮ ਨਾਲ ਕਦਮ ਮਿਲਾ ਕੇ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਮਜ਼ਬੂਤ ਬਣਾਉਣਾ ਚਾਹੀਦਾ ਹੈ, ਤਾਂ ਕਿ ਉਹ ਭਵਿੱਖ ਵਿਚ ਚੰਗੇ ਨਾਗਰਿਕ ਬਣ ਕੇ ਉੱਭਰ ਸਕਣ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ  ਮੈਡਮ ਰਮਨਦੀਪ ਕੌਰ ਵੱਲੋਂ ਵੀ ਆਏ ਹੋਏ ਮਾਤਾ-ਪਿਤਾ ਬੱਚਿਆਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ ਮਨਪ੍ਰੀਤ ਸਿੰਘ, ਡੀ. ਪੀ. ਈ. ਗੁਰਪ੍ਰੀਤ ਸਿੰਘ, ਪੀ.ਟੀ.ਆਈ. ਮਨਜੀਤ ਸਿੰਘ ਕੇਲਂੋ, ਕੁਲਵੀਰ ਸਿੰਘ, ਮਨਦੀਪ ਸ਼ਰਮਾ, ਮਨਦੀਪ ਸਿੰਘ, ਮੈਡਮ ਸਫੀਨਾਂ, ਮੈਡਮ ਗੁਰਜੀਤ ਕੌਰ ਭੱਟ, ਅਮਨਦੀਪ ਸਿੰਘ, ਰਾਜਦੀਪ ਕੋਰ ਬਾਠ ਆਦਿ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply