Sunday, April 26, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨੇ ਮਾਤ ਭਾਸ਼ਾ ਦਿਵਸ ਮਨਾਇਆ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਮਾਤ ਭਾਸ਼ਾ ਦਿਵਸ ਮਨਾਇਆ ਗਿਆ, ਜਿਸ ਵਿਚ ਵਿਭਾਗ ਦੇ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਸ਼ਾਮਿਲ ਹੋਏ। punjabi-languageਆਰੰਭ ਵਿਚ ਉੱਘੇ ਭਾਸ਼ਾ ਵਿਗਿਆਨੀ ਡਾ. ਕਵਲਜੀਤ ਕੌਰ ਜੱਸਲ ਨੇ ਕਿਹਾ ਕਿ ਭਾਸ਼ਾ ਇੱਕ ਪਰਿਵਰਤਨਸ਼ੀਲ ਵਰਤਾਰਾ ਹੈ।ਇਸ ਲਈ ਅਜੋਕੀਆਂ ਪ੍ਰਸਥਿਤੀਆਂ ਵਿਚ ਪੰਜਾਬੀ ਭਾਸ਼ਾ ਦਾ ਰੂਪ ਵੀ ਪਰਿਵਰਤਿਤ ਹੋ ਰਿਹਾ ਹੈ ਪਰੰਤੂ ਸਾਹਿਤਕਾਰਾਂ ਅਤੇ ਵਿਦਵਾਨਾਂ ਦਾ ਇਹ ਫ਼ਰਜ਼ ਹੈ ਕਿ ਉਹਨਾਂ ਦੀਆਂ ਲਿਖਤਾਂ ਵਿਚ ਉਹਨਾਂ ਦੀ ਮੌਲਿਕਤਾ ਕਾਇਮ ਰਹੇ। ਭਾਸ਼ਾ ਵਿਗਿਆਨ ਦੇ ਅਧਿਆਪਕ ਡਾ. ਮਨਜਿੰਦਰ ਸਿੰਘ ਨੇ ਭਾਰਤੀ ਭਾਸ਼ਾ ਚਿੰਤਕ ਭਰਤ੍ਰੀ ਹਰੀ ਦੇ ਹਵਾਲੇ ਨਾਲ ਪੰਜਾਬੀ ਭਾਸ਼ਾ ਦੀ ਸਥਿਤੀ ਨੂੰ ਵਿਸ਼ਵੀਕਰਨ ਦੇ ਸੰਦਰਭ ਵਿਚ ਸਮਝਣ ਤੇ ਜ਼ੋਰ ਦਿੱਤਾ ਅਤੇ ਪੰਜਾਬੀ ਭਾਸ਼ਾ ਨੂੰ ਕਿੱਤਾਮੁਖੀ ਬਣਾਉਣ ਦੀ ਗੱਲ ਕੀਤੀ। ਡਾ. ਹਰਭਜਨ ਸਿੰਘ ਭਾਟੀਆ ਨੇ ਮਾਤ ਭਾਸ਼ਾ ਦਿਵਸ ਬਾਰੇ ਇਤਿਹਾਸਕ ਪਰਿਪੇਖ ਵਿਚ ਗੱਲ ਕਰਦਿਆਂ ਅਜੋਕੀ ਸਥਿਤੀ, ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਵਿਸਥਾਰ ਚਰਚਾ ਕੀਤੀ।ਵਿਭਾਗ ਦੇ ਖੋਜਾਰਥੀਆਂ ਵੱਲੋਂ ਮਾਤ ਭਾਸ਼ਾ ਨਾਲ ਸੰਬੰਧਤ ਗੀਤ, ਗ਼ਜ਼ਲ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਵੱਲੋਂ ਮਾਤਭਾਸ਼ਾ ਦੀ ਸਾਰਥਕਤਾ ਤੇ ਪ੍ਰਸੰਗਿਕਤਾ ਬਾਰੇ ਬੋਲਦਿਆਂ ਅਖੀਰ ਵਿਚ ਸਭ ਦਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਕਰਦਿਆਂ ਡਾ. ਦਰਿਆ ਨੇ ਜਿੱਥੇ ਮਾਤ ਭਾਸ਼ਾ ਸੰਬੰਧੀ ਚਰਚਾ ਕੀਤੀ ਉੱਥੇ ਨਾਲ ਹੀ ਮਾਤ ਭਾਸ਼ਾ ਬਾਰੇ ਸਵੈ ਲਿਖਤ ਕਵਿਤਾ ਵੀ ਸਾਂਝੀ ਕੀਤੀ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply