Monday, March 16, 2026

ਹੈਲਥ ਇੰਸਪੈਕਟਰ, ਫਾਰਮਾਸਿਸਟ ਤੇ ਮਲਟੀਪਰਪਜ਼ ਵਰਕਰ (ਮੇਲ) ਦੀ ਦੋ ਰੋਜ਼ਾ ਵਰਕਸ਼ਾਪ-ਕਮ-ਟਰੇਨਿੰਗ ਅਯੋਜਿਤ

ਪਠਾਨਕੋਟ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਸਥਾਨਕ ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਜਿਲਾ੍ਹ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਤੇ ਆਈ.ਡੀ.ਐਸ.ਪੀ ਅਧੀਨ ਹੈਲਥ ਇੰਸਪੈਕਟਰ, ਫਾਰਮਾਸਿਸਟ ਅਤੇ ਮਲਟੀਪਰਪਜ਼ ਵਰਕਰ (ਮੇਲ) ਦੀ ਦੋ ਰੋਜ਼ਾ ਵਰਕਸ਼ਾਪ-ਕਮ-ਟਰੇਨਿੰਗ ਕਰਵਾਈ ਗਈ।PPN2102201723
ਡਾ. ਸੁਨੀਤਾ ਸ਼ਰਮਾ ਨੇ ਇਸ ਵਰਕਸ਼ਾਪ-ਕਮ-ਟਰੇਨਿੰਗ ਵਿੱਚ ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਤੇ ਆਈ.ਡੀ.ਐਸ.ਪੀ ਅਧੀਨ ਆਉਣ ਵਾਲੀਆਂ ਬੀਮਾਰੀਆਂ ਦੀ ਵਿਸਰਾਥਪੂਰਵਕ ਜਾਣਕਾਰੀ।ਉਨਾਂ ਨੇ ਮਲੇਰੀਆ ਦੇ ਇਲੀਮਿਨੇਸ਼ਨ 20-20 ਪ੍ਰੋਗਰਾਮ ਉਪਰ ਖਾਸ ਤੌਰ ਤੇ ਚਾਨਣਾ ਪਾਇਆ।ਉਨਾਂ ਜਿਲੇ੍ਹ ਵਿੱਚ ਹੋਣ ਵਾਲੀ ਆਉਟ ਬਰੇਕ ਦੌਰਾਨ ਹੋਣ ਵਾਲੀ ਜਾਂਚ ਬਾਰੇ ਜਾਣਕਾਰੀ ਦਿੱਤੀ।ਇਸ ਤੋ ਇਲਾਵਾ ਸਵਾਇਨ ਫਲੂ,ਰੈਬਿਜ਼,ਹੈਪੇਟਾਈਟਿਸ-ਸੀ ਬਾਰੇ ਵੀ ਜਾਣਕਾਰੀ ਦਿੱਤੀ ਗਈ।ਉਨਾਂ ਕਿਹਾ ਕਿ ਸਵਾਇਨ ਫਲੁ ਇੱਕ ਇਫਲਐਂੂਜਾ ਵਾਇਰਸ ਵਾਂਗ ਹੈ ਜੋ ਕਿ ਲੋਕਾਂ ਵਿੱੱਚ ਛੂਤ ਦੀ ਬਿਮਾਰੀ ਵਾਂਗ ਫੇੈਲਦਾ ਹੈ, ਪਰ ਇਸ ਤੋ ਡਰਨ ਦੀ ਕੋਈ ਲੋੜ ਨਹੀਂ ਹੈ।ਇਸ ਲਈ ਜੇਕਰ ਕਿਸੇ ਵਿਅਕਤੀ ਵਿੱਚ ਖਾਂਸੀ,ਬੁਖਾਰ, ਡਾਇਰੀਆ,ਉਲਟੀਆਂ ਅਤੇ ਸਾਹ ਆਉਣ ਵਿਚ ਤਕਲੀਫ ਵਰਗੇ ਲੱੱਛਣ ਪਾਏ ਜਾਣ ਤਾਂ ੳੇੁਹ ਜਲਦੀ ਤੋ ਜਲਦੀ ਸਰਕਾਰੀ ਸਿਹਤ ਸੰਸਥਾਂ ਨਾਲ ਸਪੰਰਕ ਕਰਨ।ਜਿਲਾ੍ਹ ਐਪੀਡੀਮੋਲੋਜਿਸਟ ਨੇ ਡੇਂਗੂ ਬੁਖਾਰ ਦੇ ਕਾਰਨ ਲਛਣ, ਇਲਾਜ ਅਤੇ ਪਰਹੇਜ਼ ਦੇ ਬਾਰੇ ਦੱਸਿਆ।ਡੈਂਗੂ ਦੀ ਪਹਿਚਾਣ ਲਈ ਐਲਿਜਾ ਟੈਸਟ ਹੁੰਦਾ ਹੈ, ਜੋ ਕਿ ਜਿਲ੍ਹਾ ਹਸਪਤਾਲ ਪਠਾਨਕੋਟ ਵਿੱਚ ਮੁਫਤ ਉਪਲਬਧ ਹੈ।ਉਨਾਂ ਕਿਹਾ ਕਿ ਡੇਂਗੂ ਅਤੇ ਮਲੇਰੀਆ ਇਹੋ ਜਿਹੀਆ ਬਿਮਾਰੀਆਂ ਹਨ ਜਿਨਾਂ ਬਾਰੇ ਜਾਗਰੂਕ ਹੋ ਕੇ ਇਨਾਂ ਤੌਂ ਬਚਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਕਿਸੇ ਵੀ ਕਿਸਮ ਦਾ ਬੁਖਾਰ ਹੋਣ ਤੇ ਫੋਰਨ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਉਸ ਦੀ ਬਿਮਾਰੀ ਦੀ ਪੂਰੀ ਜਾਂਚ ਕਰਕੇ ਇਲਾਜ ਕੀਤਾ ਜਾ ਸਕੇ।ਇਸ ਮੋਕੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ.ਰਵਿੰਦਰ ਠਾਕੁਰ ਤੋਂ ਇਲਾਵਾ ਆਈ.ਡੀ.ਐਸ.ਪੀ ਡਾਟਾ ਮੈਨੇਜਰ ਹੇਮੰਤ ਸ਼ਰਮਾ, ਮਾਸ ਮੀਡੀਆ ਇੰਚਾਰਜ ਸ਼੍ਰੀਮਤੀ ਗੁਰਿੰਦਰ ਕੌਰ, ਵਿਪਨ ਕੁਮਾਰ ਆਦਿ ਹਾਜਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply