Tuesday, June 23, 2026

ਕੇ.ਵੀ-1 ਵਿਖੇ ਕੱਬ ਬੁਲਬੁਲ ਉਤਸਵ ਅਤੇ ਥਿੰਕਿੰਗ ਡੇਅ ਦਾ ਆਯੋਜਨ

ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਸੰਧੂ)  ਕੇ.ਵੀ ਐਸ ਜੰਮੂ ਰੀਜ਼ਨ ਦੇ ਅਧਿਕਾਰਤ ਖੇਤਰ ਵਿਚ ਆਉਂਦੇ ਕੇਵੀ-1 ਸਦਰ ਕੈਂਟ ਵਿਖੇ ਸਕਾਊਟ ਐਂਡ ਗਾਇਡ ਦੇ ਅਧੀਨ ਕੱਬ ਬੁਲਬੁਲ ਉਤਸਵ ਅਤੇ ਥਿੰਕਿਂਗ ਡੇਅ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ।PPN2202201723ਜਿਸ ਦੌਰਾਨ ਸਕਾਉਂਟਸ ਐਂਡ ਗਾਇਡ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰ: ਤੇ ਡੀ.ਸੀ ਕੁਸੁਮ ਮਲਹੋਤਰਾ ਨੇ ਕੀਤੀ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ ਤੇ ਦੀਪਕ ਜਗਾਉਣ ਤੋਂ ਬਾਅਦ ਸਕਾਊਟ ਦੇ ਸੰਸਥਾਪਕ ਬਾਡੇਨ ਪਾਵੇਲ ਦੀ ਤਸਵੀਰ ਤੇ ਫੁੱਲ ਮਾਲਾਵਾਂ ਪਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਵਿਦਿੳਾਰਥੀਆਂ ਵਲੋਂ ਗੀਤ, ਸਮੂਹ ਗੀਤ, ਸਮੂਹ ਡਾਂਸ, ਪਿਰਾਮਿਡ ਆਦਿ ਦੀ ਬੇਮਿਸਾਲ ਪੇਸ਼ਕਾਰੀ ਵੀ ਕੀਤੀ ਗਈ।PPN2202201722
ਮੁੱਖ ਮਹਿਮਾਨ ਡੀ.ਸੀ ਪ੍ਰਿੰ: ਕੁਸੁਮ ਮਲਹੋਤਰਾ ਨੇ ਇਨਾਮ ਵੰਡੇ ਅਤੇ ਬੱਚਿਆਂ ਨੂੰ ਸਕਾਊਟ ਗਾਇਡ ਦੇ ਮਹੱਤਵ ਤੇ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁਦਰਤੀ ਅਤੇ ਗੈਰ ਕੁਦਰਤੀ ਮੁਸ਼ਕਲਾਂ ਦੋਰਾਨ ਮਨੁੱਖੀ ਜੀਵਨ ਰੱਖਿਆ ਵਿਚ ਸਕਾਊਟ ਗਾਇਡ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।ਇਸ ਲਈ ਪਹਿਲੀ ਜਮਾਤ ਤੋਂ ਹੀ ਵਿਦਿਆਰਥੀਆਂ ਲਈ ਇਸ ਦੀ ਚੋਣ ਕਰਨਾ ਜਰੂਰੀ ਹੈ।ਕੱਬ ਬੁਲਬੁਲ ਗੀਤ ਦਾ ਗੁਣਗਾਨ ਕੀਤਾ ਗਿਆ ਅਤੇ ਬੱਚਿਆਂ ਨੂੰ ਸਮਾਜ ਦੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਜੀਵਨ ਵਿਚ ਇਸਦੇ ਮਹੱਤਵ ਦਾ ਰਹੱਸ ਦੱਸਿਆ ਗਿਆ।ਮੈਡਮ ਮਲਹੋਤਰਾ ਨੇ ਬੱਚਿਆਂ ਨੂੰ ਆਪਣੇ ਵਲੋਂ ਕੀਤੇ ਗਏ ਚੰਗੇ ਕੰਮਾਂ ਦੀ ਵੀਡਿਓ ਇੰਟਰਨੈਟ `ਤੇ ਸ਼ੇਅਰ ਕਰਨ ਅਤੇ ਆਪਣੀ ਡਾਇਰੀ ਲਿਖਣ ਦੀ ਪ੍ਰੇਰਨਾ ਦਿੱਤੀ।ਇਸ ਮੋਕੇ ਮੁੱਖ ਅਧਿਆਪਕਾ ਕੰਵਲਜੀਤ ਕੋਰ, ਮਲਕੀਅਤ ਸਿੰਘ, ਰਜਨੀਸ਼ ਭਾਟੀਆ, ਸੁਨੀਤਾ, ਅਨੁਪਮਾ ਮਹਿਤਾ, ਅਨਿਤਾ ਚੰਦੇਲ, ਪਵਨਦੀਪ, ਦਿਵਿਯਾ ਬੱਤਰਾ, ਚਿਰਨਜੀਵ ਕੋਰ, ਹਰਸਿਮਰਨ ਕੋਰ, ਆਰਤੀ ਵੰਸਲ, ਗੁਰਪ੍ਰੀਤ ਕੌਰ ਆਦਿ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply