Monday, March 16, 2026

ਆੜ੍ਹਤੀਆ ਐਸੋਸੀਏਸ਼ਨ ਫਾਜ਼ਿਲਕਾ ਨੇ ਲਾਇਆ ਅੱਖਾਂ ਦਾ ਚੈਕਅਪ ਤੇ ਆਪ੍ਰੇਸ਼ਨ ਕੈਂਪ

ਫਾਜ਼ਿਲਕਾ, 2 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਆੜ੍ਹਤੀਆ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਚੋਧਰੀ ਦੇਵੀ ਲਾਲ ਸਿਹਾਗ ਦੀ ਸਾਂਦ ਵਿਚ ਸ਼੍ਰੀ ਜਗਦੰਬਾ ਚੈਰੀਟੇਬਲ ਆਈ ਹਸਪਤਾਲ ਸ਼੍ਰੀਗੰਗਾਨਗਰ ਦੇ ਸਹਿਯੋਗ ਨਾਲ ਅੱਜ ਸਥਾਨਕ ਅਡੀਸ਼ਨਲ ਅਨਾਜ਼ ਮੰਡੀ ਵਿਚ ਅੱਖਾਂ ਦਾ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਵਿਚ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਨਿਯੰਤਰਕ ਹਰਸ਼ਰਨਜੀਤ ਸਿੰਘ ਬਰਾੜ, ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ, ਸਮਾਜਸੇਵੀ ਇੰਦਰਸੈਨ ਸਿਹਾਗ, ਅਮਰ ਕੁਮਾਰ ਸਿਹਾਗ ਵਿਸ਼ੇਸ ਮਹਿਮਾਨ ਦੇ ਰੂਪ ਵਿਚ ਸਾਮਲ ਹੌਏ। PPN0203201709
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਜ਼ਰੂਰਤਮੰਦਾਂ ਦੇ ਲਈ ਅੱਖਾਂ ਦੇ ਚੈਕਅਪ ਅਤੇ ਫੈਕੋ ਅਪ੍ਰੇਸ਼ਨ ਕੈਂਪ ਲਗਾਏ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਮਾਨਵਤਾ ਭਲਾਈ ਦੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਵੇਂ ਵਿਦਿਅਕ ਸੈਸ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿਚ ਜੋ ਪ੍ਰਵਾਸੀ ਮਜ਼ਦੂਰ ਆਕੇ ਕੰਮ ਕਰਦੇ ਹਨ ਜੇਕਰ ਉਨ੍ਹਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਹਨ ਤਾਂ ਉਹ ਆਪਣੇ ਬੱਚਿਆਂ ਨੂੰ ਨਾਲ ਲੈਕੇ ਉਨ੍ਹਾਂ ਕੋਲ ਆਉਣ ਅਤੇ ਪ੍ਰਸ਼ਾਸਨ ਵੱਲੋਂ ਉਕਤ ਪ੍ਰਵਾਸੀ ਮਜ਼ਦੂਰਾਂ ਦੇ ਬੱਚਆਂ ਦੇ ਪੜ੍ਹਨ ਲਈ ਪੂਰਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉੁਨ੍ਹਾਂ ਨੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਲਗਾਏ ਗਏ ਖੂਨ ਜਾਂਚ ਕੈਂਪ, ਦਵਾਈਆਂ ਵੰਡਣ ਦੀ ਸਟਾਲ ਅਤੇ ਅੱਖਾਂ ਦੀ ਜਾਂਚ ਕਰਵਾਉਣ ਲਈ ਆਏ ਲੋਕਾਂ ਨੂੰ ਜਿੱਥੇ ਲੰਗਰ ਖੁੁਆਇਆ ਜਾ ਰਿਹਾ ਸੀ ਉਕਤ ਸਥਾਨ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਅੱਖਾਂ ਦੀ ਜਾਂਚ ਕਰਵਾਉਣ ਲਈ ਆਏ ਜ਼ਰੂਰਤਮੰਦਾਂ ਬਜ਼ੁਰਮ ਔਰਤਾਂ ਅਤੇ ਆਦਮੀਆਂ ਦੇ ਨਾਲ ਗੱਲ ਕਰਕੇ ਉਨ੍ਹਾਂ ਦਾ ਹਾਲ ਜਾਣਿਆ।
ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਚੋਧਰੀ, ਜਨਰਲ ਸਕੱਤਰ ਸੁਨੀਲ ਕੱਕੜ, ਖਜ਼ਾਨਚੀ ਪੁਰਸ਼ੋਤਮ ਸੇਠੀ, ਸਰਪ੍ਰਸਤ ਰਕੇਸ਼ ਧੂੜੀਆ ਨੇ ਦੱਸਿਆ ਕਿ ਅੱਜ ਲਗਾਏ ਗਏ ਅੱਖਾਂ ਦੇ ਚੈਕਅਪ ਕੈਂਪ ਵਿਚ ਜਗਦੰਬਾ ਚੈਰੀਟੇਬਲ ਆਈ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ. ਨਿਖਿਲ ਦਿਕਸ਼ਿਤ, ਡਾ. ਅਭਿਸ਼ੇਕ ਅਗਰਵਾਲ ਅਤੇ ਡਾ. ਰੋਹਿਨੀ ਗੋਦਾਰਾ ਵੱਲੋਂ 2150 ਮਰੀਜ਼ਾਂ ਦੀ ਜਾਂਚ ਕੀਤੀ ਗਈ।ਜਿਨ੍ਹਾਂ ਵਿਚੋਂ ਲਗਭਗ 670 ਮਰੀਜ਼ ਅਪ੍ਰੇਸ਼ਨ ਯੋਗ ਪਾਏ ਗਏ। ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ਵਿਚ ਸ਼੍ਰੀ ਜਗਦੰਬਾ ਚੈਰੀਟੇਬਲ ਆਈ ਹਸਪਤਾਲ ਸ਼੍ਰੀ ਗੰਗਾਨਗਰ ਵਿਚ ਅਪ੍ਰੇਸ਼ਨ ਕੀਤੇ ਜਾਣਗੇ। ਕੈਂਪ ਦੇ ਅੰਤ ਵਿਚ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਡਿਪਟੀ ਕਸ਼ਿਨਰ ਈਸ਼ਾ ਕਾਲੀਆ ਅਤੇ ਹੋਰਨਾਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਕੈਂਪ ਵਿਚ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰੋਸ਼ਨ ਲਾਲ ਭੁਸਰੀ, ਅਬਨਾਸ਼ ਕਾਲੜਾ, ਰਵੀ ਭੂਸ਼ਨ ਡੋਡਾ, ਸੁਰਿੰਦਰ ਕਾਲੜਾ, ਸੁਭਾਸ਼ ਚੰਦਰ ਕੰਬੋਜ, ਸੁਰਿੰਦਰ ਮੂਲੜੀ, ਸਾਬਕਾ ਪ੍ਰਧਾਨ ਸ਼੍ਰੀਨਿਵਾਸ ਬਿਹਾਨੀ, ਦਇਆ ਕ੍ਰਿਸ਼ਨ ਸਚਦੇਵਾ, ਓਮ ਪ੍ਰਕਾਸ਼ ਸੇਤੀਆ, ਵਿਨੋਦ ਗੁਪਤਾ, ਦਵਿੰਦਰ ਸਚਦੇਵਾ, ਮਹਿੰਦਰ ਖਾਲਸਾ, ਦੇਸ ਰਾਜ ਧੂੜੀਆ, ਗੁਰਪ੍ਰੀਤ ਸਿੰਘ ਕਾਠਪਾਲ, ਮਨੋਜ਼ ਗਾਬਾ, ਪ੍ਰੋਜੈਕਟ ਇੰਚਾਰਜ਼ ਸਤਿੰਦਰ ਪੁਪਨੇਜਾ, ਨਵਦੀਪ ਜਸੂਜਾ, ਸਹਾਇਕ ਪ੍ਰੋਜੈਕਟ ਇੰਚਾਰਜ਼ ਗੋਲਡੀ ਸਚਦੇਵਾ, ਮਨਦੀਪ ਬਜਾਜ, ਪਵਨ ਗੁਪਤਾ, ਮਹਿੰਦਰਪਾਲ ਕੰਬੋਜ, ਹਰਕ੍ਰਿਸ਼ਨ ਲਾਲ ਕੰਬੋਜ, ਰਵੀਕਾਂਤ ਡੋਡਾ, ਸੁਮਨ ਕਾਲੜਾ, ਸ਼ਾਮ ਸੁੰਦਰ ਅਗਰਵਾਲ, ਅਰੁਣ ਕੁਮਾਰ ਵਧਵਾ, ਨਿਤਿਨ ਡੋਡਾ, ਅਮਨ ਕਵਾਤੜਾ, ਰਵਿੰਦਰ ਭਠੇਜਾ, ਅਸ਼ੋਕ ਬਠਲਾ ਅਤੇ ਐਸੋਸੀਏਸ਼ਨ ਦੇ ਹੋਰਨਾਂ ਮੈਂਬਰਾਂ ਨੇ ਸਹਿਯੋਗ ਕੀਤਾ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply