ਧੂਰੀ, 4 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਅੰਗਰੇਜ਼ੀ ਵਿਸ਼ੇ ਵਿੱਚ ਰੂਚੀ ਪੈਦਾ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਦੇ ਪ੍ਰਿੰਸੀਪਲ ਲਾਭ ਸਿੰਘ ਦੀ ਅਗੁਵਾਈ ਵਿੱਚ ਇੱਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਅਲੱਗ-ਅਲੱਗ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਚਾਰਟ ਅਤੇ ਮਾਡਲ ਤਿਆਰ ਕੀਤੇ ਜਿਸ ਨੂੰ ਸਕੂਲੀ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਬੜੇ ਧਿਆਨ ਨਾਲ ਦੇਖਿਆ ਅਤੇ ਆਨੰਦ ਮਾਣਿਆ।ਇਸ ਦੌਰਾਨ ਅੰਗਰੇਜ਼ੀ ਪੜਾਉਣ ਦੀਆਂ ਨਵੀਂਆਂ ਵਿਧੀਆਂ ਬਾਰੇ ਵੀ ਜਾਣੂੰ ਕਰਵਾਇਆ ਗਿਆ।ਇਸ ਪ੍ਰਦਰਸ਼ਨੀ ਨੂੰ ਅੰਗਰੇਜ਼ੀ ਦੀ ਅਧਿਆਪਕਾ ਸ਼੍ਰੀਮਤੀ ਅਮਰਜੋਤ ਕੌਰ ਨੇ ਤਿਆਰ ਕਰਵਾਇਆ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਤਿਆਰ ਕੀਤੇ ਗਏ ਚਾਰਟ, ਫਲੈਕਸਾਂ, ਕਾਰਡ, ਬੁਝਾਰਤਾਂ ਵਿਸ਼ੇਸ਼ ਅਤੇ ਖਿੱਚ ਦਾ ਕੇਂਦਰ ਬਣੀਆਂ।
ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਅਧਿਆਪਕਾਂ ਅਤੇ ਬੱਚਿਆਂ ਦੀ ਖੂਬ ਹੌਂਸਲਾ ਅਫਜ਼ਾਈ ਅਤੇ ਪ੍ਰਸ਼ੰਸਾ ਕੀਤੀ।ਉਹਨਾਂ ਕਿਹਾ ਕਿ ਵਿਆਕਰਨ ਦੀਆਂ ਗਲਤੀਆਂ ਠੀਕ ਕਰਨ ਲਈ ਕਰਵਾਈ ਗਈ ਇਹ ਪ੍ਰਦਰਸ਼ਨੀ ਬੇਹਦ ਲਾਭਕਾਰੀ ਸਿੱਧ ਹੋਵੇਗੀ ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media