Friday, July 10, 2026

ਮਾਰਕੁੱਟ ਕਰਨ ਅਤੇ ਕੰਮ ਵਿਚ ਰੁਕਾਵਟ ਪਾਉਣ ਸਬੰਧੀ ਮਾਮਲਾ ਦਰਜ਼

ਫਾਜ਼ਿਲਕਾ, 5 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਮੂਲਿਆਂ ਵਾਲੀ ਵਿਚ ਨਾਲੀ ਬਣਾਉਣ ਦਾ ਕੰਮ ਕਰਦੇ ਸਮੇਂ ਐਸਡੀਓ ਅਤੇ ਜੇਈ ਦੇ ਨਾਲ ਚੰਗਾ ਮਾੜਾ ਬੋਲਣ, ਇੱਕ ਵਿਅਕਤੀ ਦੇ ਨਾਲ ਮਾਰਕੁੱਟ ਕਰਨ ਅਤੇ ਕੰਮ ਵਿਚ ਵਿਘਨ ਪਾਉਣ ਸਬੰਧੀ ਇੱਕ ਔਰਤ ਸਮੇਤ ਪੰਜ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਵਿਪਨ ਕੁਮਾਰ ਐ.ਡੀ.ਓ. ਵਾਸੀ ਆਦਰਸ਼ ਨਗਰ ਕੋਰਟ ਕੰਪਲੈਕਸ ਗਿਦੜਬਾਹਾ ਨੇ ਦੱਸਿਆ ਕਿ 1 ਮਾਰਚ 2017 ਨੂੰ ਸ਼ਾਮ ਲਗਭਗ 6 ਵਜੇ ਜਦੋਂ ਉਹ ਅਤੇ ਜੇਈ ਨਰਪਿੰਦਰ ਸਿੰਘ ਪਿੰਡ ਮੂਲਿਆਂ ਵਾਲੀ ਵਿਚ ਚੱਲ ਰਹੇ ਸੀ.ਸੀ. ਫਲੋਰਿੰਗ ਦੇ ਕੰਮ ਦਾ ਨਿਰੀਖਣ ਕਰਦੇ ਹੌਏ ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਵੀਰੂ, ਜਸਵੀਰ ਸਿੰਘ ਅਤੇ ਜਸਵੰਤ ਕੌਰ ਸਾਰੇ ਵਾਸੀ ਪਿੰਡ ਮੂਲਿਆਂ ਵਾਲਾ ਦੇ ਘਰ ਦੇ ਨੇੜੇ ਨਾਲੀ ਦਾ ਕੰਮ ਕਰਨ ਲੱਗੇ ਤਾਂ ਉਕਤ ਵਿਅਕਤੀ ਉਨਾਂ ਅਤੇ ਜੇਈ ਨਰਪਿੰਦਰ ਸਿੰਘ ਨੂੰ ਚੰਗਾ ਮਾੜਾ ਬੋਲਣ ਲੱਗੇ ਅਤੇ ਠੇਕੇਦਾਰ ਦੇ ਨੁਮਾਇੰਦੇ ਗੁਰਮੀਤ ਸਿੰਘ ਦੇ ਨਾਲ ਮਾਰਕੁੱਟ ਕੀਤੀ ਅਤੇ ਕੰਮ ਵਿਚ ਵਿਘਨ ਪਾਈ।
ਪੁਲਸ ਨੇ ਹੁਣ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 353/186/323/148/149 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply