ਫਾਜ਼ਿਲਕਾ, 5 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਮਾਤਾ ਰਾਮ ਪਿਆਰੀ ਜੀ (ਤਖ਼ਤ ਵਾਲੇ) ਅਤੇ ਸ਼੍ਰੀ ਵੈਸਨੋ ਦੇਵੀ ਮਾਂ ਦੀ ਪ੍ਰੇਰਣਾ ਅਤੇ ਆਸ਼ੀਰਵਾਦ ਨਾਲ ਸ਼ਕਤੀ ਸੇਵਾ ਸੰਮਤੀ ਚੈਰੀਟੇਬਲ ਟਰਸਟ ਕਰੋਲ ਬਾਗ ਨਵੀਂ ਦਿਲੀ ਦੀ ਫਾਜ਼ਿਲਕਾ ਇਕਾਈ ਵੱਲੋਂ ਅੱਜ ਸ਼੍ਰੀ ਮਨਨ ਧਾਮ ਗਲੀ ਨੰਬਰ 1 ਬਸਤੀ ਹਜ਼ੂਰ ਸਿੰਘ ਵਾਲੀ ਵਿਚ ਅੱਖਾਂ ਅਤੇ ਈਐਨਟੀ ਰੋਗ ਸਬੰਧੀ ਮੁਫ਼ਤ ਜਾਂਚ ਕੈਂਪ ਦਾ ਅਯੋਜਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਇਕਾਈ ਦੇ ਸੇਵਾਦਾਰ ਪਰਮਿੰਦਰ ਕਟਾਰੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਆੜਤੀਆ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰੋਸ਼ਨ ਲਾਲ ਭੁਸਰੀ ਸਨ।ਉਨਾਂ ਦੱਸਿਆ ਕਿ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਲਗਾਏ ਗਏ ਇਸ ਕੈਂਪ ਦੌਰਾਨ ਈਐਨਟੀ ਸਪੈਸ਼ਲਿਸਟ ਡਾ. ਨਰਿੰਦਰ ਸੇਠੀ, ਅੱਖਾਂ ਦੇ ਮਾਹਿਰ ਡਾ. ਐਸ.ਪੀ ਗਰਗ, ਰਾਜੀਵ ਸ਼ਰਮਾ ਅਤੇ ਸੁਰਿੰਦਰ ਕਟਾਰੀਆ ਨੇ ਲਗਭਗ 410 ਜ਼ਰੂਰਤਮੰਦਾਂ ਦੀ ਜਾਂਚ ਕੀਤੀ।ਜਿਸ ਤੋਂ ਬਾਅਦ ਜ਼ਰੂਰਤਮੰਦਾਂ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਵੰਡੀਆਂ ਗਈਆਂ।ਕੈਂਪ ਵਿਚ ਕ੍ਰਿਸ਼ਨ ਸ਼ਾਂਤ, ਮੋਹਨ ਲਾਲ ਚੁੱਘ, ਤਿਲਕ ਰਾਜ ਕਟਾਰੀਆ, ਚੇਅਰਮੈਨ ਜਗਮੋਹਨ ਕੁਮਾਰ, ਸਕੰਤਰ ਡਾ. ਕੇ.ਕੇ ਖੰਨਾ, ਖਜ਼ਾਨਚੀ ਆਰ.ਸੀ ਬਗਈ, ਸੁਰਿੰਦਰ ਸਹਿਗਲ ਨੇ ਸਹਿਯੋਗ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media