Wednesday, April 1, 2026

11ਵੇਂ ਕਿਸਾਨ ਬਾਜ਼ਾਰ ਵਿੱਚ ਖੱਪਤਕਾਰਾਂ ਨੇ ਖੁੱਲ ਕੇ ਕੀਤੀ ਖ੍ਰੀਦਦਾਰੀ – ਡਾ. ਅਮਰੀਕ ਸਿੰਘ

ਪਠਾਨਕੋਟ, 5 ਮਾਰਚ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ,ਇੰਦਰਾ ਕਾਲੋਨੀ ਵਿਖੇ ਕਿਸਾਨ ਬਾਜ਼ਾਰ ਲਗਾਇਆ ਗਿਆ, ਜਿਸ ਨਾਲ ਕਿਸਾਨਾਂ ਅਤੇ ਖਪਤਕਾਰਾਂ ਨੂੰ ਭਰਪੂਰ ਫਾਇਦਾ ਹੋ ਰਿਹਾ ਹੈ।ਅੱਜ ਲਗਾਏ ਗਏ ਗਿਆਰਵੇਂ ਕਿਸਾਨ ਬਾਜ਼ਾਰ ਵਿੱਚ ਦਰਸ਼ਨਾ ਦੇਵੀ ਹਾੜਾ, ਬਲਵਿੰਦਰ ਸਿੰਘ ਸੁਖਾਲਗੜ, ਦਵਿੰਦਰ ਸਿੰਘ, ਰੂਪ ਸਿੰਘ ਜਸਰੋਟੀਆ, ਸਤਨਾਮ ਸਿੰਘ ਕਟਾਰੂਚੱਕ ਅਤੇ ਪਵਨ ਕੁਮਾਰ, ਬਲਦੇਵ ਰਾਜ ਅਤੇ ਹੋਰ ਕਿਸਾਨਾਂ ਵੱਲੋਂ ਵੱਲੋਂ ਸਟਾਲ ਲਗਾ ਕੇ ਸਬਜੀਆਂ, ਗੁੜ, ਸ਼ਹਿਦ, ਖੁੰਭਾਂ, ਸੋਇਆਬੀਨ ਦੇ ਸਟਾਲ ਲਗਾ ਕੇ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਵੇਚੇੇ।PPN0503201716
ਇਸ ਮੌਕੇ ਮੌਜੂਦ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗਰਮੀ ਦੀ ਆਮਦ ਨੂੰ ਵੇਖਦਿਆਂ ਕਿਸਾਨ ਬਾਜ਼ਾਰ ਦਾ ਸਮਾਂ ਤਬਦੀਲ ਕਰਨ ਬਾਰੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ  ਨਾਲ ਵਿਚਾਰ ਕੀਤਾ ਜਾਵੇਗਾ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਆ ਰਹੇ ਕਿਸਾਨਾਂ ਦੀ ਆਮਦਨ ਤੇ ਬਾਜ਼ਾਰ ਦੀ ਮੰਦੀ ਅਤੇ ਨੋਟਬੰਦੀ ਦਾ ਕੋਈ ਅਸਰ ਨਹੀਂ ਹੋਇਆ।ਉਨਾਂ ਕਿਹਾ ਕਿ ਭਵਿੱੱਖ ਵਿੱਚ ਖੇਤੀ ਰਸਾਇਣ ਮੁਕਤ ਕਣਕ ,ਦਾਲਾਂ,ਚੌਲ ਅਤੇ ਫਲ ਵੀ ਕਿਸਾਨ ਬਾਜ਼ਾਰ ਰਾਹੀਂ ਪ੍ਰਚੂਣ ਬਾਜ਼ਾਰ ਨਾਲੋਂ ਘੱਟ ਭਾਅ ਤੇ ਮੁਹੱਈਆ ਕਰਵਾਏ ਜਾਣਗੇ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਦੀ ਕਿਸੇ ਵੀ ਖੇਤੀ ਪਦਾਰਥ ਦੀ ਜ਼ਰੂਰਤ ਹੋਵੇ ਤਾਂ ਉਹ ਕਿਸਾਨ ਬਾਜ਼ਾਰ ਵਿੱਚ ਜਾਂ ਖੇਤ ਤੋਂ ਘਰ ਤੱਕ ਵੈਬਸਾਈਟ ਤੇ ਦੱਸ ਸਕਦਾ ਹੈ ਤਾਂ ਜੋੋ ਕਿਸਾਨਾਂ ਤੋਂ ਉੱਚ ਮਿਆਰ ਦਾ ਖੇਤੀ ਪਦਾਰਥ ਪੈਦਾ ਕਰਵਾ ਕੇ ਖਪਤਕਾਰਾਂ ਨੂੰ ਵਾਜ਼ਬ ਭਾਅ ਤੇ ਮਹੱੱਈਆ ਕਰਵਾਇਆ ਜਾ ਸਕੇ।ਉਨਾਂ ਦੱਸਿਆ ਕਿ ਧਾਰ ਬਲਾਕ ਦੇ ਪਿੰਡ ਕੁਕਰੂਈ ਤੋਂ ਆਈ ਕਿਸਾਨ ਔਰਤ ਸੁਦਰਸ਼ਨਾ ਦੇਵੀ ਅਤੇ ਨਿਸ਼ਾ ਕੁਮਾਰੀ ਨੇ ਦੱਸਿਆ ਕਿ ਖਪਤਕਾਰਾਂ ਨੇ ਅੰਬ ਪਾਪੜ, ਚੌਲਾਂ ਦਾ ਆਟਾ, ਆਮਲਾ ਕੈਂਡੀ, ਅਚਾਰ, ਚਟਨੀ, ਅੰਬਚੂਰਾ ਆਦਿ ਕਾਫੀ ਪਸੰਦ ਕੀਤਾ ਹੈ ।ਜਿਸ ਨਾਲ ਇਹ ਵਸਤਾਂ ਹੋਰ ਪੈਦਾ ਕਰਨ ਲਈ ਉਤਸ਼ਾਹ ਮਿਲਿਆ ਹੈ।ਉਨਾਂ ਕਿਹਾ ਕਿ ਔਰਤਾਂ ਨੂੰ ਵਿਹਲੇ ਸਮੇਂ ਵਿੱਚ ਖੇਤੀ ਪਦਾਰਥ ਤਿਆਰ ਕਰਕੇ ਖੁਦ ਮੰਡੀਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਔਰਤਾਂ ਆਰਥਿਕ ਪੱਖੋਂ ਮਜ਼ਬੂਤ ਹੋ ਸਕਣ।ਲਗਾਤਾਰ ਕਿਸਾਨ ਬਾਜ਼ਾਰ ਵਿੱਚ ਸਬਜ਼ੀ ਵੇਚ ਰਹੇ ਕਿਸਾਨ ਮਿੱਤ ਸਿੰਘ ਨੇ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਆ ਕੇ ਇਸ ਗੱਲ ਦਾ ਵੀ ਗਿਆਨ ਹੋਇਆ ਹੈ ਕਿ ਬਿਨਾਂ ਖਾਦਾਂ ਅਤੇ ਕੀਟਨਾਸ਼ਕਾਂ ਵਾਲੀਆਂ ਸਬਜ਼ੀਆਂ ਦੀ ਕਾਫੀ ਮੰਗ ਹੈ,ਜਿਸ ਨੂੰ ਗਰਮੀਆਂ ਦੀਆਂ ਸਬਜੀਆਂ ਰਾਹੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਉਨਾਂ ਕਿਹਾ ਕਿ ਹੁਣ ਸਾਨੂੰ ਸਬਜ਼ੀਆਂ ਦੀ ਮਾਤਰਾ ਦੇ ਨਾਲ ਨਾਲ ਮਿਆਰੀਪਣ ਤੇ ਧਿਆਨ ਦੇਣਾ ਪਵੇਗਾ।ਦਵਿੰਦਰ ਸਿੰਘ ਸੁਜਾਨਪੁਰ ਨੇ ਕਿਹਾ ਕਿ ਅੱਜ ਦਾ ਤਜ਼ਰਬਾ ਬਹੁਤ ਹੀ ਫਾਇਦੇਮੰਦ ਰਿਹਾ ਹੈ ਅਤੇ ਭਵਿੱਖ ਵਿੱਚ ਹੋਰ ਸਬਜ਼ੀਆਂ ਵੀ ਕੁਦਰਤੀ ਤਰੀਕੇ ਨਾਲ ਤਿਆਰ ਕਰਕੇ ਕਿਸਾਨ ਬਾਜ਼ਾਰ ਵਿੱਚ ਲਿਆਂਦੀਆਂ ਜਾਣਗੀਆਂ।ਉਨਾਂ ਕਿਹਾ ਕਿ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਬਜੀਆਂ ਦੇ ਮਿਆਰੀਪਣ ਤੇ ਜੋਰ ਦਿੱਤਾ ਜਾਵੇਗਾ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply