ਬਠਿੰਡਾ, 6 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਸੇਵਾਵਾਂ ਵਿਚ ਜਨਭਾਗੀਦਾਰੀ ਵਧਾਕੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜਨਤਾ ਪ੍ਰਤੀ ਜਵਾਬ ਦੇਹੀ ਨਿਰਧਾਰਤ ਕਰਨ ਹਿੱਤ ਬਠਿੰਡਾ ਵਿਚ ਚੱਲ ਰਹੇ ਕਮਿਊਨਿਟੀ ਐਕਸ਼ਨ ਫ਼ਾਰ ਹੈਲਥ ਪ੍ਰੋਗਰਾਮ ਤਹਿਤ ਇਕ ਪੀ.ਆਰ. ਆਈ.ਟ੍ਰੇਨਿੰਗ ਮੌੜ ਵਿਖੇ ਕਰਵਾਈ ਗਈ।
ਜਿਲ੍ਹਾ ਸੰਸਥਾ ਗਿਆਨਦੀਪ ਸ਼ਿਕਸ਼ਾ ਸਮਿਤੀ ਵੱਲੋਂ ਰੀਜ਼ਨਲ ਰਿਸੋਰਸ਼ ਸੈਂਟਰ (ਐਚ.ਆਈ.ਐਮ.ਸੀ) ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ, ਇਸ ਟ੍ਰੇਨਿੰਗ ਵਿਚ ਪ੍ਰੋਜੈਕਟ ਤਹਿਤ ਚੁਣੇ ਬਲਾਕ ਤਲਵੰਡੀ ਸਾਬੋ ਅਤੇ ਬਾਲਿਆਂਵਾਲੀ ਦੇ ਪਿੰਡਾਂ ਦੀਆਂ ਏ.ਐਨ.ਐਮ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਪੇਂਡੂ ਸਿਹਤ, ਸਫ਼ਾਈ ਤੇ ਖੁਰਾਕ ਕਮੇਟੀਆਂ ਦੇ ਮੈਂਬਰਾਂ ਨੇ ਭਾਗ ਲਿਆ।
ਜ਼ਿਲ੍ਹਾ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਚੱਠਾ ਦੀ ਅਗਵਾਈ ਵਾਲੀ ਇਸ ਟ੍ਰੇਨਿੰਗ ਵਿਚ ਡਾ. ਅਸ਼ਵਨੀ ਕੁਮਾਰ ਐਸ.ਐਮ.ਓ ਤਲਵੰਡੀ ਸਾਬੋ, ਡਾ. ਜਸਪ੍ਰੀਤ ਕੌਰ ਮੈਡੀਕਲ ਅਫ਼ਸਰ ਬਾਲਿਆਂਵਾਲੀ, ਆਰ.ਆਰ.ਸੀ. ਮਮਤਾ ਚੰਡੀਗੜ੍ਹ ਤੋਂ ਪਵਨ ਮਿਸ਼ਰਾ, ਤਰਲੋਕ ਸਿੰਘ ਬਲਾਕ ਐਕਟੈਨਸ਼ਨ ਐਜੂਕੇਟਰ ਤਲਵੰਡੀ ਸਾਬੋ ਅਤੇ ਵੈਦ ਸੁਰੇਸ਼ ਸ਼ਰਮਾ ਪ੍ਰਮੁੱਖ ਤੌਰ ’ਤੇ ਪੁੱਜੇ।ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਡਾ. ਅਸ਼ਵਨੀ ਕੁਮਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਤਿਰਲੋਕ ਸਿੰਘ ਨੇ ਸਰਕਾਰ ਦੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਚੱਠਾ ਨੇ ਆਖਿਆ ਕਿ ਸਰਕਾਰੀ ਸੇਵਾਵਾਂ ਦੀ ਲੋਕਾਂ ਪ੍ਰਤੀ ਜਵਾਬਦੇਹੀ ਤੈਅ ਹੋਈ ਸਮੇਂ ਦੀ ਲੋੜ ਹੈ।ਉਨ੍ਹਾਂ ਪੇਂਡੂ ਸਿਹਤ ਤੇ ਸਫ਼ਾਈ ਕਮੇਟੀਆਂ ਨੂੰ ਹਰ ਮਹੀਨੇ ਮੀਟਿੰਗ ਕਰਕੇ ਪਿੰਡਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਿਹਾ। ਟ੍ਰੇਨਿੰਗ ਵਿਚ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਏ.ਐਨ.ਐਮ. ਨੇ ਅਧਿਕਾਰੀਆਂ ਦਾ ਧਿਆਨ ਪੇਸ਼ ਆਉਂਦੀਆਂ ਸਮੱਸਿਆਵਾਂ ਵੱਲ ਦਿਵਾਇਆ। ਮੀਟਿੰਗ ਨੂੰ ਸਫ਼ਲ ਕਰਨ ਲਈ ਗੁਰੂ ਕਾਸ਼ੀ ਵਿਕਾਸ ਅਤੇ ਸਮਾਜ ਭਲਾਈ ਸੁਸਾਇਟੀ ਤਲਵੰਡੀ ਸਾਬੋ ਦੇ ਪ੍ਰੋਜੈਕਟ ਕੋਆਰਡੀਨੇਟਰ ਗੁਰਮੀਤ ਸਿੰਘ ਵੜੈਚ ਦਾ ਵਿਸ਼ੇਸ਼ ਯੋਗਦਾਨ ਰਿਹਾ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media