Thursday, July 9, 2026

8 ਮਾਰਚ ਨੂੰ ਆਬਜ਼ਰਵਰ ਕਰਨਗੇ ਗਿਣਤੀ ਕੇਂਦਰਾਂ ਦਾ ਦੌਰਾ- ਜ਼ਿਲ੍ਹਾ ਚੋਣ ਅਫ਼ਸਰ

PPN0603201707ਬਠਿੰਡਾ, 6 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 11 ਮਾਰਚ ਨੂੰ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੌਰਾਨ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਲਈ ਵੱਖ-ਵੱਖ ਗਿਣਤੀ ਕੇਂਦਰਾਂ ’ਤੇ ਪੁਖਤਾ ਪ੍ਰਬੰਧ ਕੀਤਾ ਜਾ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਘਣਸ਼ਿਆਮ ਥੋਰੀ ਨੇ ਅੱਜ ਗਿਣਤੀ ਕੇਂਦਰਾਂ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ ’ਤੇ 90 ਪ੍ਰਤੀਸ਼ਤ ਦੇ ਲਗਭਗ ਬੈਰੀਕੇਡਿੰਗ ਦਾ ਕੰਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਰੀਕੇਡਿੰਗ ਇਸ ਪ੍ਰਕਾਰ ਕੀਤੀ ਗਈ ਹੈ ਕਿ ਸਟਰਾਂਗ ਰੂਮ ਤੋਂ ਕਾਊਂਟਿੰਗ ਹਾਲ ਵੱਲ ਹਰ ਇੱਕ ਵਿਧਾਨ ਸਭਾ ਹਲਕੇ ਦੀ ਪੋਲ ਹੋਇਆ ਈ.ਵੀ.ਐਮ ਮਸ਼ੀਨਾਂ ਲੈ ਕੇ ਜਾਣ ਲਈ ਅਲੱਗ ਰਸਤਾ ਹੈ। ਕਿਸੇ ਵੀ ਬਿੰਦੂ ’ਤੇ ਦੋ ਵਿਧਾਨ ਸਭਾ ਹਲਕਿਆਂ ਦਾ ਰਸਤਾ ਆਪਸ ਵਿਚ ਨਹੀਂ ਮਿਲਦਾ।
ਥੋਰੀ ਨੇ ਦੱਸਿਆ ਕਿ 8 ਮਾਰਚ ਨੂੰ ਸਾਰੇ 6 ਵਿਧਾਨ ਸਭਾ ਹਲਕਿਆਂ ਦੇ ਆਬਜ਼ਰਵਰ ਗਿਣਤੀ ਕੇਂਦਰਾਂ ਦੀ ਚੈਕਿੰਗ ਕਰਨਗੇ। ਥੋਰੀ ਨੇ ਦੱਸਿਆ ਕਿ ਗਿਣਤੀ ਕੇਂਦਰਾਂ ’ਚ ਮੋਬਾਇਲ ਫੋਨ ਲੈ ਕੇ ਜਾਣ ’ਤੇ ਮੁਕੰਮਲ ਪਾਬੰਦੀ ਹੈ ਅਤੇ ਆਬਜ਼ਰਵਰ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਮੋਬਾਇਲ ਫੋਨ ਲੈ ਕੇ ਜਾਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਕਾਊਂਟਿੰਗ ਹਾਲਾਂ ’ਚ ਵੀਡੀਓਗ੍ਰਾਫੀ ਕੀਤੀ ਜਾਵੇਗੀ।ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਕੇਂਦਰਾਂ ਦੇ ਅੰਦਰ ਹਰ ਥਾਂ ’ਤੇ ਪੋਲਿੰਗ ਸਟਾਫ਼ ਅਤੇ ਹੋਰਾਂ ਦੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਲਈ ਵੀ ਗਿਣਤੀ ਕੇਂਦਰਾਂ ਦੇ ਬਾਹਰ ਬੈਠਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਰਾਮਪੁਰਾ ਫੂਲ ਦੇ ਆਬਜ਼ਰਵਰ ਟੀ. ਊਧਯਾ ਚੰਦਰਨ ਹਨ, ਬਠਿੰਡਾ ਸ਼ਹਿਰੀ ਦੇ ਆਬਜ਼ਰਵਰ ਦਿਵਾਕਰ ਨਾਥ ਮਿਸਰਾ ਹਨ, ਤਲਵੰਡੀ ਸਾਬੋ ਦੇ ਆਬਜ਼ਰਵਰ ਅਨਿਲ ਕੁਮਾਰ ਹਨ, ਬਠਿੰਡਾ ਦਿਹਾਤੀ ਦੇ ਆਬਜ਼ਰਵਰ ਵਿਨੈ ਨਿਗਮ ਹਨ, ਭੁੱਚੋਂ ਮੰਡੀ ਦੇ ਆਬਜ਼ਰਵਰ ਸੰਜੇ ਕੁਮਾਰ ਜੈਨ ਹਨ ਅਤੇ ਮੌੜ ਦੇ ਆਬਜ਼ਰਵਰ ਸ਼੍ਰੀ ਰੂਹੀ ਖਾਨ ਹਨ।
ਇਸ ਮੌਕੇ ਉਨ੍ਹਾਂ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ,ਰਿਟਰਨਿੰਗ ਅਫ਼ਸਰ ਬਠਿੰਡਾ ਸ਼ਹਿਰੀ ਸ਼੍ਰੀਮਤੀ ਸਾਕਸ਼ੀ ਸਾਹਨੀ, ਰਿਟਰਨਿੰਗ ਅਫ਼ਸਰ ਭੁੱਚੋਂ ਮੰਡੀ ਰਾਹੁਲ ਚਾਬਾ, ਰਿਟਰਨਿੰਗ ਅਫ਼ਸਰ ਬਠਿੰਡਾ ਦਿਹਾਤੀ (ਐਸ.ਸੀ) ਅਨਿਲ ਗਰਗ, ਰਿਟਰਨਿੰਗ ਅਫ਼ਸਰ ਰਾਮਪੁਰਾ ਫੂਲ ਨਰਿੰਦਰ ਸਿੰਘ ਧਾਲੀਵਾਲ, ਰਿਟਰਨਿੰਗ ਅਫ਼ਸਰ ਤਲਵੰਡੀ ਸਾਬੋ ਸੁਭਾਸ਼ ਕੁਮਾਰ ਖਟਕ, ਰਿਟਰਨਿੰਗ ਅਫ਼ਸਰ ਮੌੜ ਲਤਿਫ਼ ਅਹਿਮਦ ਅਤੇ ਹੋਰ ਚੋਣ ਸਟਾਫ਼ ਮੌਜੂਦ ਸਨ।

Check Also

ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ 17 ਜੁਲਾਈ ਨੂੰ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ …

Leave a Reply