ਫਾਜ਼ਿਲਕਾ, 6 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਕਾਲਜ ਰੋਡ ਸਥਿਤ ਸ਼ੀਤਲਾ ਮੰਦਰ ਵਿਚ ਸਥਿਤ ਬਾਬਾ ਖੇਤਰਪਾਲ ਜੀ ਦੇ ਮੰਦਰ ਵਿਚ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਹਫ਼ਤੇਵਰ ਲੰਗਰ ਭੰਡਾਰਾ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ ਲਗਭਗ 7 ਵਰ੍ਹਿਆਂ ਤੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਅੱਜ ਦੇ ਭੰਡਾਰੇ ਵਿਚ ਸੁਸਾਇਟੀ ਵੱਲੋਂ ਸ਼ਰਧਾਲੂਆਂ ਵਿਚ ਛੋਲੇ ਕੁਲਚੇ, ਸੰਤਰੇ ਅਤੇ ਜਲੇਬੀਆਂ ਸਮੇਤ ਕਈ ਤਰ੍ਹਾਂ ਦਾ ਲੰਗਰ ਵੰਡਿਆ ਗਿਆ।
ਇਸ ਮੌਕੇ ਸੁਸਾਇਟੀ ਦੇ ਸਤੀਸ਼ ਕੁਮਾਰ ਸੇਠੀ, ਵਿਨੋਦ ਖੇੜਾ, ਸੁਭਾਸ਼ ਸੇਤੀਆ, ਆਸ਼ੂ ਧੀਂਗੜਾ, ਆਸ਼ੀਸ਼ ਸਚਦੇਵਾ, ਵਿੱਕੀ ਦਹੂਜਾ, ਸਦਾ ਲਾਲ, ਅਜੈ ਖੁਰਾਣਾ ਰੋਹਿਤ ਸਚਦੇਵਾ, ਸ਼ਿਵ ਦਾਵੜਾ, ਸਾਹਿਲ ਸਚਦੇਵਾ, ਅਜੈਕੁਮਾਰ, ਡੀਕੇ ਕਾਠਪਾਲ, ਲੱਕੀ, ਮਨੀਸ਼ ਖੁਰਾਣਾ, ਬੱਬਲੂ ਸਚਦੇਵਾ ਅਤੇ ਹਰੀ ਓਮ ਭਠੇਜਾ ਸਮੇਤ ਹੋਰਨਾਂ ਸੇਵਾਦਾਰਾਂ ਅਤੇ ਅਹੁੱਦੇਦਾਰਾਂ ਨੇ ਸਹਿਯੋਗ ਕੀਤਾ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media