ਫਾਜ਼ਿਲਕਾ, 7 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਟੇਟ ਬਾਡੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗਜਟਿਡ ਨਾਨ ਗਜਟਿਡ ਐਸ.ਸੀ.ਬੀ.ਸੀ.ਇੰਪਲਾਇਜ਼ ਵੈਲਫੇਅਰ ਫੈਡਰੇਸ਼ਨ ਦੀ ਤਹਿਸੀਲ ਇਕਾਈ ਫਾਜ਼ਿਲਕਾ ਦੇ ਅਹੁੱਦੇਦਾਰਾਂ ਦੀ ਚੋਣ ਕਰਨ ਲਈ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾਸਟਰ ਸੁਭਾਸ਼ ਚੰਦਰ ਦੀ ਪ੍ਰਧਾਨਗੀ ਵਿਚ ਸਥਾਨਕ ਗੁਰੂ ਰਵੀਦਾਸ ਭਵਨ ਵਿਚ ਹੋਈ। ਜਿਸ ਵਿਚ ਚੇਅਰਮੈਨ ਠਾਕਰ ਦਾਸ, ਜ਼ਿਲ੍ਹਾ ਸਕੱਤਰ ਰਾਮ ਚੰਦਰ, ਖਜ਼ਾਨਚੀ ਜਤਿੰਦਰ ਕਸ਼ਿਅਪ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।ਹਾਜ਼ਰ ਅਹੁੱਦੇਦਾਰਾਂ ਅਤੇ ਮੈਂਬਰਾਂ ਨੂੰ ਸੰਬੋਧਤ ਕਰਦੇ ਹੋਏ ਤਹਿਸੀਲ ਪ੍ਰਧਾਨ ਰਮੇਸ਼ ਕੁਮਾਰ ਨੇ ਬੀਤੇ ਤਿੰਨ ਵਰ੍ਹਿਆਂ ਦਾ ਲੇਖਾਜੋਖਾ ਪੇਸ਼ ਕੀਤਾ ਜਿਸ ਤੋਂ ਬਾਅਦ ਪਿਛਲੀ ਬਾਡੀ ਨੂੰ ਭੰਗ ਕਰਕੇ ਨਵੀਂ ਚੋਣ ਕਰਨ ਦੀ ਗੱਲ ਕਹੀ।
ਇਸ ਮੌਕੇ ਸਰਵਸੰਮਤੀ ਨਾਲ ਰਮੇਸ਼ ਕੁਮਾਰ ਪੋਸਟ ਮਾਸਟਰ ਫਾਜ਼ਿਲਕਾ ਨੂੰ ਤਹਿਸੀਲ ਪ੍ਰਧਾਨ, ਅਸ਼ਵਨੀ ਕੁਮਾਰ ਬਿੱਟੂ ਨੂੰ ਸਕੱਤਰ, ਅਨੂਪ ਕੁਮਰ ਨੂੰ ਸਹਾਇਕ ਸਕੱਤਰ, ਪਵਨ ਕੁਮਾਰ ਨੂੰ ਖਜ਼ਾਨਚੀ, ਪ੍ਰੇਮ ਕੁਮਾਰ ਹਿੰਦੀ ਮਾਸਟਰ ਨੂੰ ਮੀਤ ਪ੍ਰਧਾਨ, ਹੇਮੰਤ ਕੁਮਾਰ ਇੰਸਪੈਕਟਰ ਪੋਸਟ ਆਫਿਸ ਅਬੋਹਰ ਨੂੰ ਪ੍ਰੈਸ ਸਕੱਤਰ, ਬਿਹਾਰੀ ਲਾਲ ਰਿਟਾਇਰਡ ਸਟੇਟ ਬੈਂਕ ਪਟਿਆਲਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਅ ਇਸ ਤੋਂ ਇਲਾਵਾ ਓਮ ਪ੍ਰਕਾਸ਼ ਸ਼ਾਖਾ ਮੈਨੇਜ਼ਰ ਸਟੇਟ ਬੈਂਕ ਆਫ ਪਟਿਆਲਾ ਲਾਲੋਵਾਲੀ, ਬਰਜਿੰਦਰ ਕੁਮਾਰ, ਰਵਿੰਦਰ ਕੁਮਾਰ, ਸੁਭਾਸ਼ ਚੰਦਰ, ਸੰਦੀਪ ਕੁਮਾਰ ਨੂੰ ਸਲਾਹਕਾਰ ਬਣਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਭਾਸ਼ ਚੰਦਰ ਨੇ ਦੱਸਿਆ ਕਿ ਇਸ ਫੈਡਰੇਸ਼ਨ ਦੀ ਚੋਣ ਤਿੰਨ ਵਰ੍ਹਿਆਂ ਲਈ ਕੀਤੀ ਜਾਂਦੀ ਹੈ। ਇਸ ਾ ਕੰਮ ਇੰਪਲਾਇਜ਼ ਦੇ ਨਾਲ ਨਾਲ ਸਮਾਜਿਕ ਕੰਮ ਵੀ ਕਰਨਾ ਹੈ।
ਮੀਟਿੰਗ ਵਿਚ ਸੁਭਾਸ਼ ਚੰਦਰ, ਜਤਿੰਦਰ ਕੁਮਾਰ, ਕ੍ਰਿਸ਼ਨ ਕੁਮਾਰ, ਗੋਬਿੰਦ ਰਾਮ, ਕ੍ਰਿਸ਼ਨ ਕੁਮਾਰ, ਸੰਦੀਪ ਕੁਮਾਰ, ਦੀਪਕ ਕੁਮਾਰ, ਪ੍ਰੇਮ ਕੁਮਾਰ, ਮੋਹਨ ਲਾਲ, ਕ੍ਰਿਸ਼ਨ ਲਾਲ, ਸੁਖਪਾਲ, ਆਰ.ਪੀ.ਸਿੰਘ, ਹੇਮ ਕੁਮਾਰ, ਰਜਿੰਦਰ ਕੁਮਾਰ, ਬਿਰਜ਼ੇਸ ਕੁਮਾਰ, ਨਾਨਕ ਪ੍ਰਕਾਸ਼ ਅਤੇ ਹੋਰ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media