Thursday, March 26, 2026

ਦੋ ਝਗੜਿਆਂ ਵਿਚ ਚਾਰ ਜ਼ਖ਼ਮੀ

PPN1203201710
ਫਾਜ਼ਿਲਕਾ, 12 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਦੇ ਮੁਹੱਲਾ ਨਵੀਂ ਆਬਾਦੀ ਅਤੇ ਨੇੜਲੀ ਢਾਣੀ ਖਰਾਸ ਵਾਲੀ ਵਿਚ ਹੋਏ ਦੋ ਝਗੜਿਆਂ ਵਿਚ ਦੋ ਔਰਤਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਗੁਰਜੀਤ ਕੌਰ ਵਾਸੀ ਨਵੀਂ ਅਬਾਦੀ ਫਾਜ਼ਿਲਕਾ ਨੇ ਦੱਸਿਆ ਕਿ ਉਨ੍ਹਾ ਦੇ ਘਰ ਵਿਚ ਦੋ ਬੇਟੀਆਂ ਹਨ ਅਤੇ ਬੇਟਾ ਨਹੀਂ ਹੈ ਜਿਸ ਸਬੰਧੀ ਉਸਦਾ ਪਤੀ ਅਤੇ ਸਹੁੱਰੇ ਪਰਿਵਾਰ ਦੇ ਹੋਰ ਮੈਂਬਰ ਉਸ ਦੇ ਨਾਲ ਝਗੜਾ ਅਤੇ ਮਾਰਕੁੱਟ ਕਰਦੇ ਹਨ ਅਤੇ ਅਖੌਤੀ ਰੂਪ ਨਾਲ ਬਾਬਿਆਂ ਦੇ ਕੋਲ ਜਾਣ ਦੀ ਗੱਲ ਕਹਿੰਦੇ ਹਨ।ਉਸ ਨੇ ਦੱਸਿਆ ਕਿ ਉਕਤ ਗੱਲ ਨਾ ਮੰਨਣ ਨੂੰ ਲੈ ਕੇ ਉਸ ਦਾ ਪਤੀ ਅਤੇ ਹੋਰ ਸਹੁੱਰੇ ਪਰਿਵਾਰ ਦੇ ਮੈਂਬਰ ਬੀਤੇ 2 ਅਤੇ 3 ਦਿਨਾਂ ਤੋਂ ਉਸ ਨਾਲ ਝਗੜਾ ਅਤੇ ਮਾਰਕੁੱਟ ਕਰ ਰਹੇ ਹਨ ਉਸ ਨੇ ਦੱਸਿਆ ਕਿ ਬੀਤੀ ਦੁਪਹਿਰ ਜਦੋਂ ਉਹ ਆਪਣੇ ਘਰ ਵਿਚ ਸੀ ਤਾਂ ਉਸ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਫਿਰ ਤੋਂ ਝਗੜਾ ਅਤੇ ਮਾਰਕੁੱਟ ਕੀਤੀ। ਜਿਸ ਕਾਰਨ ਉਸ ਦੇ ਸਰੀਰ `ਤੇ ਸੱਟਾਂ ਲੱਗੀਆਂ ਹਨ।
ਇਸੇ ਝਗੜੇ ਵਿਚ ਜ਼ਖ਼ਮੀ ਦੂਸਰੇ ਪੱਖ ਦੀ ਔਰਤ ਰਾਣੋ ਬਾਈ ਵਾਸੀ ਨਵੀਂ ਅਬਾਦੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲੀ ਉਸ ਦੇ ਰਿਸ਼ਤੇਦਾਰ ਹਰਬੰਸ ਸਿੰਘ ਦਾ ਆਪਣੀ ਪਤਨੀ ਦੇ ਨਾਲ ਪਰਿਵਾਰਕ ਝਗੜਾ ਰਹਿੰਦਾ ਹੈ। ਜਿਸ ਸਬੰਧੀ ਉਨ੍ਹਾਂ ਨੇ ਦੋਵ੍ਹਾਂ ਨੂੰ ਕਈ ਵਾਰ ਸਮਝਾਇਆ ਵੀ ਹੈ।ਇਸ ਸਬੰਧੀ ਹਰਬੰਸ ਸਿੰਘ ਦੀ ਪਤਨੀ ਨੇ ਆਪਣੇ ਪੇਕੇ ਪਰਿਵਾਰ ਨੂੰ ਬੁਲਾ ਲਿਆ।ਬੀਤੀ ਦੁਪਹਿਰ ਹਰਬੰਸ ਸਿੰਘ ਅਤੇ ਉਸ ਦੀ ਪਤਨੀ ਆਪਸ ਵਿਚ ਝਗੜ ਰਹੇ ਸਨ ਅਤੇ ਜਦੋਂ ਉਸ ਨੇ ਝਗੜੇ ਵਿਚ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਹਰਬੰਸ ਸਿੰਘ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੇ ਨਾਲ ਝਗੜਾ ਅਤੇ ਮਾਰਕੁੱਟ ਕੀਤੀ। ਜਿਸ ਕਾਰਨ ਉਸ ਦੇ ਹੱਥ `ਤੇ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਉਪ ਮੰਡਲ ਦੀ ਢਾਣੀ ਖਰਾਸ ਵਾਲੀ ਵਿਚ ਪੁਰਾਣੀ ਰੰਜਿਸ਼ ਦੇ ਕਾਰਨ ਹੋਏ ਝਗੜੇ ਵਿਚ ਪਿਤਾ ਪੁੱਤਰ ਜ਼ਖ਼ਮੀ ਹੋ ਗਏ।
ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਪਵਿੰਦਰ ਕੁਮਾਰ ਵਾਸੀ ਢਾਣੀ ਖਰਾਸ ਵਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਨੇ ਵਿਅਕਤੀਆਂ ਨੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੇ ਮੇਨ ਗੇਟ ਦੇ ਸਾਹਮਣੇ ਲਕੜੀ ਦੇ ਛਾਪੇ ਰੱਖ ਦਿੱਤੇ ਸਨ।ਜਿਸ ਸਬੰਧੀ ਉਨ੍ਹਾਂ ਦਾ ਗੁਆਂਢੀਆਂ ਦੇ ਨਾਲ ਝਗੜਾ ਹੋਇਆ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9.00 ਵਜੇ ਉਕਤ ਵਿਅਕਤੀਆਂ ਨੇ ਕਥਿਤੀ ਰੂਪ ਨਾਲ ਪਟਾਕਿਆਂ ਨੂੰ ਅੱਗ ਲਗਾ ਕੇ ਉਨ੍ਹਾਂ ਦੇ ਘਰ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਉਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੇ ਬੇਟੇ ਅਰਵਿੰਦਰ ਕੁਮਾਰ ਨੇ ਝਗੜੇ ਵਿਚ ਵਿਚ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਵੀ ਕੁੱਟ ਦਿੱਤਾ।ਜਿਸ ਕਾਰਨ ਉਸ ਦੇ ਸਰੀਰ ਅਤੇ ਅੱਖ ਤੇ ਸੱਟਾਂ ਲੱਗੀਆਂ ਹਨ। ਝਗੜੇ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆਂ ਜਿਥੋਂ ਉਸ ਦੇ ਬੇਟੇ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਅਗਲੇ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply