ਫਾਜ਼ਿਲਕਾ, 12 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਗਵਾਨ ਸ਼੍ਰੀ ਪਰਸ਼ੂ ਰਾਮ ਮੰਦਰ ਫਾਜ਼ਿਲਕਾ ਵਿਚ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਹੋਲੀ ਦੇ ਪਵਿੱਤਰ ਤਿਓਹਾਰ ਮੌਕੇ ਸ਼੍ਰੀ ਸੁੰਦਰਕਾਂਡ ਪਾਠ ਅੱਜ ਸਵੇਰੇ 8.30 ਤੋਂ 10.30 ਵਜੇ ਤੱਕ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਾਦਾਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸੁੰਦਰਕਾਂਡ ਪਾਠ ਮੌਕੇ ਮਨੋਜ ਸ਼ਰਮਾ, ਪਵਨ ਸ਼ਰਮਾ, ਨੀਤਿਨ ਸ਼ਰਮਾ, ਸੁੰਦਰ ਲਾਲ ਸ਼ਰਮਾ, ਦੀਸ਼ੂ ਸ਼ਰਮਾ ਵੱਲੋਂ ਭਜਨ ਕੀਤਰਨ ਕੀਤਾ ਗਿਆ ਅਤੇ ਸਾਰਿਆਂ ਸ਼ਰਧਾਲੂਆਂ ਵੱਲੋਂ ਸੰਕਟਮੋਚਨ ਪੰਚਮੁੱਖੀ ਸ਼੍ਰੀ ਬਾਲਾ ਜੀ ਦੀ ਆਰਤੀ ਕੀਤੀ ਗਈ। ਭਗਵਾਨ ਸ਼੍ਰੀ ਪਰਸ਼ੂ ਰਾਮ ਮੰਦਰ ਫਾਜ਼ਿਲਕਾ ਅਤੇ ਸ਼੍ਰੀ ਬ੍ਰਾਹਮਣ ਸਭਾ ਫਾਜ਼ਿਲਕਾ ਵੱਲੋਂ ਹੋਲੀ ਦੇ ਪਵਿੱਤਰ ਤਿਓਹਾਰ ਮੌਕੇ ਸਾਰਿਆਂ ਸ਼ਰਧਾਲੂਆਂ ਦੇ ਮੱਥੇ ਤੇ ਹੋਲੀ ਦਾ ਤਿਲਕ ਲਗਾਕੇ ਹੋਲੀ ਦੀ ਵਧਾਈ ਦਿੱਤੀ ਗਈ ਅਤੇ ਲੱਡੂ, ਪੇੜੇ ਅਤੇ ਬੇਰ ਦਾ ਭਗਵਾਨ ਨੂੰ ਭੋਗ ਲਗਵਾਇਆ ਗਿਆ ਅਤੇ ਸਾਰਿਆਂ ਸ਼ਰਧਾਲੂਆਂ ਵਿਚ ਪ੍ਰਸ਼ਾਦ ਵੰਡਿਆ ਗਿਆ।ਸ਼੍ਰੀ ਸੁੰਦਰਕਾਂਡ ਪਾਠ ਵਿਚ ਵੇਦ ਪ੍ਰਕਾਸ਼ ਪੁੰਜ, ਅਸ਼ੋਕ ਸ਼ਰਮਾ, ਕ੍ਰਿਸ਼ਨ ਲਾਲ ਸ਼ਰਮਾ, ਰਜਿੰਦਰ ਸ਼ਰਮਾ, ਚਿਰੰਜੀ ਲਾਲ ਸ਼ਰਮਾ, ਪੰਡਤ ਸੀਤਾ ਰਾਮ ਪੁਜਾਰੀ, ਮਨੋਜ਼ ਸ਼ਰਮਾ, ਪਵਨ ਸ਼ਰਮਾ, ਨੀਤਿਨ ਸ਼ਰਮਾ, ਹਰੀਸ਼ ਸ਼ਰਮਾ, ਸੰਦੀਪ ਮਹਿਤਾ, ਸੁੰਦਰ ਲਾਲ ਸ਼ਰਮਾ, ਦੀਸ਼ੂ ਸ਼ਰਮਾ, ਜੋਗਿੰਦਰ ਸ਼ਰਮਾ, ਬਲਦੇਵ ਸ਼ਰਮਾ, ਡਾ. ਨਰਿੰਦਰ ਸੇਠੀ ਅਤੇ ਪਰਿਵਾਰ, ਮੰਦਰ ਸਭਾ ਅਤੇ ਹੋਰਨਾਂ ਸ਼ਰਧਾਲੂਆਂ ਨੇ ਪ੍ਰਭੂ ਦਾ ਪ੍ਰਸ਼ਾਦ ਪ੍ਰਾਪਤ ਕਰਕੇ ਪ੍ਰਭੂ ਦਾ ਆਸ਼ੀਰਵਾਦ ਲਿਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media