ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਸਨਾਤਨ ਧਰਮ ਸਭਾ ਟਰੱਸਟ ਸ਼ਿਵ ਮੰਦਿਰ ਸੁੱਕਾ ਤਲਾਬ ਸੁਲਤਾਨਵਿੰਡ ਰੋਡ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਅਤੇ ਉਨਾਂ ਦੀ ਟੀਮ ਵਲੋਂ ਲਗਭਗ 150 ਮਰੀਜਾਂ ਦਾ ਮੁਫਤ ਮੁਆਇਨਾ ਕੀਤਾ ਗਿਆ ਅਤੇ ਉਨਾਂ ਨੂੰ ਮੁਫਤ ਦਵਾਈਆਂ ਦਿਤੀਆਂ ਗਈਆਂ।
ਡਾ. ਹਰਜੋਤ ਸਿੰਘ ਨੇ ਇਸ ਮੌਕੇ ਕਿਹਾ ਕਿ ਮਾਨਸਿਕ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਕਿਉਂਕਿ ਮਾਨਸਿਕ ਬਿਮਾਰੀਆਂ ਹੋਣ `ਤੇ ਕਈ ਲੋਕ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਮਾਹਿਰ ਡਾਕਟਰ ਦੀ ਸਲਾਹ ਨਹੀਂ ਲੈਂਦੇ, ਜਦਕਿ ਦਿਮਾਗੀ ਬਿਮਾਰੀਆਂ ਹੋਣ `ਤੇ ਸਭ ਤੋਂ ਪਹਿਲਾਂ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਬਿਮਾਰੀ ਸ਼ੁਰੂ ਤੋਂ ਹੀ ਫੜੀ ਜਾ ਸਕੇ।ਉਨਾਂ ਦਸਿਆ ਕਿ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਖਾਸ ਤੌਰ `ਤੇ ਮੱਦਦ ਕੀਤੀ ਜਾਂਦੀ ਹੈ।ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ, ਸ਼ਾਮ ਲਾਲ ਸ਼ਰਮਾ, ਡਾ. ਅਸ਼ੋਕ ਸ਼ਰਮਾ, ਸੁਰਿੰਦਰ ਗੋਲਡੀ, ਪੰਡਿਤ ਜੈ ਕਿਸ਼ੋਰ ਸ਼ਾਸਤਰੀ, ਡਾ. ਪਰਮਿੰਦਰ ਸਿੰਘ, ਡਾ. ਅਮਰਜੀਤ ਸਿੰਘ, ਅਨੁਰਾਗ ਮੋਹਨ, ਅਰੁਣ ਕੁਮਾਰ, ਪ੍ਰੇਮ ਸਿੰਘ, ਰਜੇਸ਼ ਕੁਮਾਰ, ਸੰਜੀਵ ਕੁਮਾਰ, ਮਨੋਜ ਕੁਮਾਰ, ਸੁਰਿੰਦਰ ਪਾਇਲ ਬੇਕਰੀ, ਬਲਵੰਤ ਰਾਏ ਸਵਾਮੀ, ਅਸ਼ਵਨੀ ਠਾਕੁਰ, ਪਰਮਜੀਤ ਠਾਕੁਰ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media