Wednesday, December 31, 2025

ਬਿਜਲੀ ਦੇ ਸ਼ਾਰਟ ਸਰਕਿਟ ਨਾਲ ਲੱਗੀ ਅੱਗ , ਘਰੇਲੂ ਸਾਮਾਨ ਸੜਿਆ

PPN200602

ਫਾਜਿਲਕਾ, 20  ਜੂਨ (ਵਿਨੀਤ ਅਰੋੜਾ)-  ਸਥਾਨਕ ਰਾਧਾ ਸਵਾਮੀ  ਕਲੋਨੀ ਵਿੱਚ ਰਾਤ ਕਰੀਬ 10.30 ਵਜੇ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਿਟ ਹੋਣ ਨਾਲ ਇੱਕ ਮਕਾਨ ਵਿੱਚ ਅੱਗ ਲੱਗ ਗਈ ।ਜਿਸ ਦੇ ਨਾਲ ਘਰ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।ਘਟਨਾ ਸਮੇਂ ਮਕਾਨ ਮਾਲਿਕ ਘਰ ਵਿੱਚ ਮੌਜੂਦ ਨਹੀਂ ਸੀ। ਜਾਣਕਾਰੀ ਅਨੁਸਾਰ ਅਮਨ ਮਾਡਲ ਸਕੂਲ  (ਪੁਰਾਣਾ) ਵਾਲੀ ਗਲੀ ਵਿੱਚ ਫਲ ਵਿਕਰੇਤਾ ਕਾਕਾ ਪੁੱਤਰ ਸੁਭਾਸ਼ ਚੰਦਰ ਫਲ ਵੇਚਣ ਲਈ ਗਿਆ ਹੋਇਆ ਸੀ, ਜਿਸ ਕਾਰਨ ਘਰ ਵਿੱਚ ਦਰਵਾਜਿਆਂ ਨੂੰ ਤਾਲਾ ਲਗਿਆ ਹੋਇਆ ਸੀ  ਪਰ ਰਾਤ  ਦੇ ਵਕਤ ਅਚਾਨਕ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਈ । ਜਿਸਦੇ ਨਾਲ ਚਿੰਗਾਰੀਆਂ ਬਿਸਤਰਿਆਂ ਅਤੇ ਹੋਰ ਸਾਮਾਨ ਉੱਤੇ ਡਿੱਗ ਗਈਆਂ।ਇਸਨਾਲ ਅੱਗ ਲੱਗ ਗਈ ਮਕਾਨ ਵਿੱਚੋਂ ਧੂੰਆ ਨਿਕਲਦਾ ਵੇਖ ਗੁਆਂਢੀਆਂ ਨੇ ਰੌਲਾ ਪਾਇਆ ਅਤੇ ਗਲੀ  ਦੇ ਲੋਕ ਮੌਕੇ ਉੱਤੇ ਜਮਾਂ ਹੋ ਗਏ ।ਉਨ੍ਹਾਂ ਨੇ ਅੱਗ ਉੱਤੇ ਕਾਬੂ ਪਾਇਆ।ਇਸ ਵਿੱਚ ਦਮਕਲ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ। ਵਿਭਾਗ ਦੀ ਗੱਡੀ ਮੌਕੇ ਉੱਤੇ ਪਹੁੰਚੀ, ਪਰ ਗਲੀ ਤੰਗ ਹੋਣ  ਦੇ ਕਾਰਨ ਗੱਡੀ ਮਕਾਨ ਤੱਕ ਨਹੀਂ ਪਹੁੰਚ ਪਾਈ।ਜਿਸ ਕਾਰਨ  ਲੋਕਾਂ ਨੇ ਕੜੀ ਮਸ਼ਕਤ ਨਾਲ ਅੱਗ ਉੱਤੇ ਕਾਬੂ ਪਾਇਆ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply