ਪੱਟੀ, 14 ਮਾਰਚ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) – ਵਿਧਾਨ ਸਭਾ ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਨੇ ਪੱਟੀ ਹਲਕੇ ਦੇ ਵੋਟਰਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਹਲਕੇ ਦੇ ਸਮੂਹ ਵੋਟਰਾਂ ਦਾ ਤਹਿ ਦਿੱਲੋ ਧੰਨਵਾਦ ਕੀਤਾ।
ਉਹਨਾ ਕਿਹਾ ਕਿ ਹਲਕੇ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਜੋ ਸਮਰਥਨ ਦਿੱਤਾ ਹੈ, ਉਹ ਉਹਨਾ ਦੇ ਸਦਾ ਰਿਣੀ ਰਹਿਣਗੇ।ਉਹਨਾ ਕਿਹਾ ਕਿ ਚੌਣਾ ਦੌਰਾਨ ਜੋ ੳਹਨਾ ਨੂੰ ਹਲਕਾ ਵਾਸੀਆਂ ਨੇ ਜੋ ਸਤਿਕਾਰ ਦਿੱਤਾ ਹੈ ਉਹ ਕਦੇ ਨਹੀ ਭੁੱਲ ਸਕਣਗੇ।ਉਹਨਾ ਕਿਹਾ ਕਿ ਉਹਾ ਹਲਕੇ ਦੇ ਲੋਕਾਂ ਦੇ ਹਰ ਸੁੱਖ ਦੁੱਖ ਦੇ ਵਿੱਚ ਸਰੀਕ ਹੁੰਦੇ ਰਹਿਣਗੇ।ਉਹਨਾ ਕਿਹਾ ਕਿ ਹਲਕੇ ਦੇ ਲੋਕਾ ਦੇ ਹੱਕਾਂ ਲਈ ਪਹਿਲਾ ਵੀ ਅਵਾਜ ਬਲੰਦ ਕਰਦੇ ਸੀ ਤੇ ਹੁਣ ਵੀ ਕਰਦੇ ਰਹਿਣਗੇ।ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਵਿਰਧੀ ਧਿਰ ਵਿੱਚ ਬੈਠ ਕੇ ਸਰਕਾਰ `ਤੇ ਦਬਾਅ ਪਾਵੇਗੀ ਕਿ ਜੋ ਉਹਨਾ ਨੇ ਜੋ ਚੌਣਾਂ ਵੇਲੇ ਲੋਕਾ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media