ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਹਮੇਸ਼ਾਂ ਹੀ ਕਲਾ ਨੂੰ ਉਤਸ਼ਾਹ ਦੇਂਦੀ ਆਈ ਹੈ।ਇਸੇ ਲੜੀ ਤਹਿਤ ਹਮਸਾਇਆ 2017 ਅਧੀਨ ਭਾਰਤ ਅਤੇ ਪਾਕਿਸਤਾਨ ਦੇ ਆਰਟਿਸਟਾਂ ਵਲੋਂ ਸਾਂਝੇ ਤੌਰ `ਤੇ ਇਹ ਨਾਟਕ ਮੇਲਾ 15 ਮਾਰਚ 7 ਤੋਂ ਸ਼ੁਰੂ ਕੀਤਾ ਗਿਆ ਹੈ । 
ਆਰਟ ਗੈਲਰੀ ਵਿੱਚ ਅਜ ਅਜੋਕਾ ਠੇਠਰ ਲਾਹੌਰ ਵਲੋਂ ਮਦੀਹਾ ਗੌਹਰ ਦੇ ਨਿਰਦੇਸ਼ਨ ਹੇਠ ਸ਼ਾਹੀ ਨਦੀਮ ਦਾ ਲਿਖਿਆ ਅਤੇ ਖੇਡਿਆ ਗਿਆ ਨਾਟਕ `ਕੌਣ ਹੈ ਯੇਹ ਗੁਸਤਾਖ` ਖੇਡਿਆ ਗਿਆ।ਇਸ ਨਾਟਕ ਵਿਚ ਭਾਰਤ ਤੇ ਪਾਕਿਸਤਾਨ ਦਰਮਿਆਨ 70 ਸਾਲ ਪਹਿਲਾਂ ਦੀ ਵੰਡ ਨੂੰ ਬੜੇ ਨਿਰਾਲੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ।
ਇਸ ਸਮੇਂ ਪੰਜਾਬੀ ਨਾਟਸ਼ਾਲਾ ਵਾਲੇ ਜਤਿੰਦਰ ਸਿੰਘ ਬਰਾੜ ਬਤੌਰ ਮੁੱਖ ਮਹਿਮਾਨ ਅਤੇ ਆਰਟ ਗੈਲਰੀ ਦੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਇਹ ਨਾਟਕ ਸ੍ਰੋਤਿਆਂ `ਤੇ ਇਕ ਨਵੇਕਲੀ ਛਾਪ ਛੱਡ ਗਿਆ । ਇਸ ਮੌਕੇ ਹਾਜਰ ਸ਼ਖਸ਼ੀਅਤਾਂ ਵਿੱਚ ਹਮਸਾਇਆ 2017 ਦੇ ਕੋਆਰਡੀਨੇਟਰ ਡਾਕਟਰ ਅਰਵਿੰਦਰ ਸਿੰਘ ਚਮਕ ਤੋਂ ਇਲਾਵਾ ਡਾਕਟਰ ਪਰਮਿੰਦਰ ਸਿੰਘ ਗਰੋਵਰ, ਡਾਕਟਰ ਗੋਪਾਲ ਕਿਰੋਦਿਵਾਲ, ਸ਼ਿਵਦੇਵ ਸਿੰਘ ਤੇ ਓਮ ਪ੍ਰਕਾਸ਼ ਵਰਮਾ ਤੋਂ ਇਲਾਵਾ ਕਈ ਕਲਾ ਪ੍ਰੇਮੀ ਸ਼ਾਮਲ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media