Friday, March 20, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਿਖੇ ਇੰਟਰ ਕਾਲਜ ਯੂਥ ਫੈਸਟੀਵਲ ਦਾ ਆਯੋਜਨ

ਅੰਮਿ੍ਰਤਸਰ, 18 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਮਿਤੀ 17-18 ਮਾਰਚ, 2017 ਨੂੰ ਬੀ.ਬੀ.ਕੇ ਡੀ.ਏ.ਵੀ. ਕਾਲਜ ਫਾਰ ਵੂਮੈਨ ਵਿਖੇ ਯੂਥ ਸਰਵਿਸਿਜ਼ ਪੰਜਾਬ ਦੁਆਰਾ ਇੰਟਰ ਕਾਲਜ ਯੂਥ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਡਾ. ਜਗਜੀਤ ਕੌਰ, ਡਾਇਰੈਕਟਰ, ਯੂਥ ਵੈਲਫੇਅਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕੀਤਾ ਅਤੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਕੁਲਵਿੰਦਰ ਸਿੰਘ ਥਿਆਰਾ, ਐਸ.ਐਸ.ਪੀ, ਪੰਜਾਬ ਪੁਲਿਸ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਜਮਨਾਸਟਿਕ ਖਿਡਾਰੀ ਪਹੁੰਚੇ। ਮੁੱਖ ਮਹਿਮਾਨ ਡਾ. ਜਗਜੀਤ ਕੌਰ ਨੇ ਆਪਣੇ ਭਾਸ਼ਣ ’ਚ ਸਭ ਤੋਂ ਪਹਿਲਾਂ ਇਸ ਯੁਵਕ ਮੇਲੇ ਦੀ ਵਧਾਈ ਡਾ. ਪੁਸ਼ਪਿੰਦਰ ਵਾਲੀਆ ਅਤੇ ਕੈਪਟਨ ਧਾਮੀ ਨੂੰ ਦਿੱਤੀ।ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ ਖੇਡਾਂ ਅਤੇ ਸਭਿਆਚਾਰ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। PPN1803201707ਅਜਿਹੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਵਿਦਿਆਰਥੀਆਂ ਆਪਣੀ ਕਲਾਤਮਕ ਭਾਵਨਾਵਾਂ ਨੂੰ ਉਜਾਗਰ ਕਰ ਸਕਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੂੰ ਆਪਣੇ ਸਭਿਆਚਾਰ ਅਤੇ ਵਿਰਸਾ ਨਾਲ ਜੋੜ ਕੇ ਰੱਖਦੇ ਹਨ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਸਮਾਗਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਸਮਾਗਮ ਵਿਦਿਆਰਥੀਆਂ ਦੀ ਲੁਕੀ ਹੋਈ ਪ੍ਰਤਿਭਾ ਅਤੇ ਕਲਾ ਕੋਸ਼ਲ ਨੂੰ ਉਜਾਗਰ ਕਰਨ ਦਾ ਮਹੱਤਵਪੂਰਨ ਸਾਧਨ ਸਿੱਧ ਹੁੰਦੇ ਹਨ ਅਤੇ ਯੁਵਾ ਪੀੜ੍ਹੀ ਨੂੰ ਆਪਣੀਆਂ ਭਾਵਨਾਵਾਂ ਨੁੂੰ ਉਜਾਗਰ ਕਰਨ ਲਈ ਉਤਸ਼ਾਹਿਤ ਕਰਦੇ ਹਨ। ਅੱਗੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੁਆਰਾ ਵਿਦਿਆਰਥੀਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ ਵਿਚ ਹਮੇਸ਼ਾਂ ਮੋਹਰੀ ਰਹਿੰਦਾ ਹੈ। ਸਮਾਪਤੀ ਸਮੇਂ ’ਚ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਥਿਆਰਾ, ਐਸ.ਐਸ.ਸੀ. ਪੰਜਾਬ ਪੁਲਿਸ ਅਤੇ ਅੰਤਰਰਾਸ਼ਟਰੀ ਜਮਨਾਸਟਿਕ ਨੇ ਆਪਣੇ ਭਾਸ਼ਨ ’ਚ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਉਦੋਂ ਹੀ ਸਾਰਥਿਕ ਹੁੰਦੀ ਹੈ ਜਦੋਂ ਸਿੱਖਿਅਤ ਬੱਚੇ ਆਪਣੇ ਮਾਪਿਆਂ ਦਾ ਸਹਾਰਾ ਬਨਣ ਅਤੇ ਬਜ਼ੁਰਗਾਂ ਦਾ ਆਦਰ ਕਰਨ। ਉਨ੍ਹਾਂ ਨੇ ਗੀਤਕਾਰਾਂ ਅਤੇ ਗਾਇਕਾਂ ਦੀ ਵੀ ਪ੍ਰਸ਼ੰਸਾ ਕੀਤੀ ਜਿੰਨਾ ਨੇ ਆਪਣੇ ਗੀਤਾਂ ਵਿੱਚ ਆਪਣੇ ਸਭਿਆਚਾਰਿਕ ਵਿਰਸਾ ਨੂੰ ਪ੍ਰਦਰਸ਼ਿਤ ਕਰਦੇ ਹਨ। ਇੰਟਰ ਕਾਲਜ ਯੂਥ ਫੈਸਟੀਵਲ ਦੇ ਦੂਸਰੇ ਦਿਨ ਪ੍ਰੋ. ਆਰ.ਕੇ ਮਹਾਜਨ, ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ।
ਮੁੱਖ ਮਹਿਮਾਨ ਪ੍ਰੋ. ਆਰ.ਕੇ ਮਹਾਜਨ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਅਜਿਹੇ ਯੂਥ ਫੈਸਟੀਵਲ ਸਾਨੂੰ ਆਪਣੀ ਸਭਿਆਚਾਰ ਤੇ ਭਾਸ਼ਾ ਵਿਰਾਸਤ ਨਾਲ ਜੋੜੇ ਰਹਿੰਦੇ ਹਨ ਅਤੇ ਜੋ ਰਾਸ਼ਟਰ ਆਪਣੀ ਸਭਿਆਚਾਰਕ ਵਿਰਸੇ ਅਤੇ ਭਾਸ਼ਾ ਨੂੰ ਜੋੜੇ ਉਹ ਰਾਸ਼ਟਰ ਹਮੇਸ਼ਾ ਸਾਰੇ ਖੇਤਰਾਂ ’ਚ ਵਿਕਾਸ ਕਰਦੇ ਹਨ। ਕੈਪਟਨ ਆਈ.ਐਸ.ਧਾਮੀ ਨੇ ਆਪਣੇ ਭਾਸ਼ਣ ਵਿਚ ਡਾ. ਪੁਸ਼ਪਿੰਦਰ ਵਾਲੀਆ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸੰਪੂਰਨ ਸਹਿਯੋਗ ਨਾਲ ਯੂਥ ਸਰਵਿਸਿਜ਼ ਦੁਆਰਾ ਇਸ ਇੰਟਰ ਕਾਲਜ ਯੂਥ ਫੈਸਟੀਵਲ ਨੂੰ ਆਯੋਜਿਤ ਕੀਤਾ ਗਿਆ।ਉਹਨਾਂ ਨੇ ਕਿਹਾ ਕਿ ਯੂਥ ਸਰਵਿਸਿਜ਼ ਪੰਜਾਬ ਦੁਆਰਾ ਇਸ ਤਰ੍ਹਾਂ ਦੇ ਯੁਵਕ ਮੇਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਮੀਰ ਪੰਜਾਬੀ ਵਿਰਸੇ ਅਤੇ ਸਭਿਆਚਾਰ ਨਾਲ ਜਾਣੂ ਕਰਵਾਉਂਦੇ ਹਨ।ਯੂਥ ਸਰਵਿਸਿਜ਼ ਪੰਜਾਬ ਵਲੋਂ ਕਾਲਜ ਦੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਪ੍ਰੋ. ਡਾ. ਰਿਤੂ ਸ਼ਰਮਾ ਨੂੰ ਸੰਗੀਤ ਖੇਤਰ ਅਤੇ ਪ੍ਰੋ. ਡਾ. ਰਾਣੀ ਨੂੰ ਸਭਿਆਚਾਰਕ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜ ਵਲੋਂ ਆਰ.ਕੇ.ਮਹਾਜਨ, ਡੀਨ ਡਿਵੈਲਪਮੈਂਟ ਕੌਂਸਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਕਰਮਪਾਲ ਢਿਲੋਂ ਗਿੱਧਾ ਭੰਗੜਾ ਕੋਚ ਅਤੇ ਕੈਪਟਨ ਆਈ.ਐਸ.ਧਾਮੀ ਯੂਥ ਸਰਵਿਸਜ਼ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ।
ਇਸ ਦਿਨ ਕਵਿਸ਼ਰੀ, ਲੋਕ ਗੀਤ, ਪੁਰਾਤਨ ਪੰਜਾਬੀ ਪਹਿਰਾਵਾ, ਰਵਾਇਤੀ ਲੋਕ ਕਲਾ, ਭਾਸ਼ਣ ਅਤੇ ਗਿੱਧਾ ਆਦਿ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਸ਼੍ਰੀਮਤੀ ਆਦਰਸ਼ਪਤੀ, ਸਾਬਕਾ ਪ੍ਰਿੰਸੀਪਲ, ਹਿੰਦੂ ਕੰਨਿਆ ਮਹਾਂਵਿਦਿਆਲਿਆ ਕਪੂਰਥਲਾ, ਮਧੂ ਸੇਠੀ, ਮੁੱਖੀ ਸੰਗੀਤ ਵਿਭਾਗ, ਹਿੰਦੂ ਕੰਨਿਆਂ ਮਹਾਂਵਿਦਿਆਲਿਆ ਕਪੂਰਥਲਾ, ਹਰੀਸ਼ ਕੁਮਾਰ ਪ੍ਰਧਾਨ ਟੈਕਨੀਕਲ ਸਟਾਫ ਦੂਰਦਰਸ਼ਨ, ਜਲੰਧਰ ਅੰਤਰਰਾਸ਼ਟਰੀ ਲੋਕ ਗਾਇਕ ਦਲਵਿੰਦਰ, ਦਿਆਲਪੁਰੀ, ਸਰਦਾਰ ਜਗਤਾਰ ਸਿੰਘ ਚੰਦਰ ਸਰਾਏ ਗਾਇਕ ਅਤੇ ਕੰਮਪੋਜ਼ਰ ਅੰਤਰਰਾਸ਼ਟਰੀ ਗਾਇਕ ਮੰਨਾ ਢਿਲੋਂ, ਅੰਤਰਰਾਸ਼ਟਰੀ ਡਿਜਾਇਨਰ ਸਰਦਾਰ ਕਮਲਜੀਤ ਸਿੰਘ, ਰਾਸ਼ਟਰੀ ਸਪੋਰਟਸ ਕੋਚ ਸਰਦਾਰ ਗੁਰਬਚਨ ਸਿੰਘ ਅਤੇ ਸ੍ਰੇਸ਼ਟ ਗਿੱਧਾ ਕਲਾਕਾਰ, ਸ਼੍ਰੀਮਤੀ ਅਨੂਦੀਪ, ਗੁਰਜੀਤ ਸਿੰਘ ਢਾਡੀ ਕਲਾਕਾਰ, ਹਰਿੰਦਰ ਸਿੰਘ ਸੋਹਲ ਪ੍ਰਸਿੱਧ ਲੇਖਕ, ਨਾਟਕਾਰ ਅਤੇ ਸੰਗੀਤਕਾਰ, ਭੁਪਿੰਦਰ ਸਿੰਘ, ਪ੍ਰਸਿੱਧ ਵਾਰ ਗਾਇਕ, ਅੰਤਰਰਾਸ਼ਟਰੀ ਪ੍ਰੋ. ਰਵਿੰਦਰਜੀਤ ਕੋਰ ਮੁੱਖੀ ਪੰਜਾਬੀ ਵਿਭਾਗ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ, ਕੁਮਾਰੀ ਪ੍ਰੀਤ ਨਾਹਲ ਰਿਸਰਚ ਫੈਲੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਨੇ ਬਾਖੂਬੀ ਨਿਭਾਈ।
ਇਸ ਮੌਕੇ ’ਤੇ ਅੰਮ੍ਰਿਤਸਰ ਜਿਲ੍ਹੇ ਦੇ ਅਨੇਕਾਂ ਕਾਲਜਾਂ ਨੇ ਭਾਗ ਲਿਆ ਜਿਸ ਵਿਚੋਂ ਅੋਵਰ ਆਲ ਇੰਟਰ ਕਾਲਜ ਯੂਥ ਫੈਸਟੀਵਲ ਦੀ ਟਰਾਫੀ ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਜਿੱਤੀ। ਇਸ ਅਵਸਰ `ਤੇ ਸਭਿਆਚਾਰਕ ਗਤੀਵਿਧੀਆਂ ਦੇ ਸਪੋਟਰ ਕਰਮਪਾਲ ਢਿਲੋਂ ਦੀ ਅਗਵਾਈ ਵਿਚ ਔਜਲਾ ਬਰਦਰਜ਼, ਅੰਤਰਰਾਸ਼ਟਰੀ ਗਾਇਕ ਮੰਨਾ ਢਿਲੋਂ, ਚੰਦਰ ਸਰਾਏ, ਗੁਰਜੀਤ ਸਿੰਘ, ਗਾਇਕ ਦਲਵਿੰਦਰ ਦਿਆਲਪੁਰੀ ਅਤੇ ਹਰਜਿੰਦਰ ਸਿੰਘ ਸੋਹਲ ਨੇ ਪੰਜਾਬੀ ਸਭਿਆਚਾਰਕ ਗੀਤਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਮੰਚ ਸੰਚਾਲਨ ਪੰਜਾਬੀ ਵਿਭਾਗ ਦੇ ਪ੍ਰੋ. ਡਾ. ਸੁਨੀਤਾ ਸ਼ਰਮਾ ਅਤੇ ਪ੍ਰੋ. ਡਾ. ਪਰਮਜੀਤ ਕੌਰ ਨੇ ਬਾਖ਼ੂਬੀ ਨਿਭਾਇਆ। ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅਤੇ ਯੂਥ ਸਰਵਿਸਿਜ਼ ਪੰਜਾਬ ਦੇ ਸਹਿਯੋਗ ਨਾਲ ‘ਯੁਵਾ-ਦਿਵਸ’ ਉਤਸ਼ਾਹਪੂਰਵਕ ਮਨਾਇਆ ਗਿਆ ਜਿਸ ਦੇ ਅੰਤਰਗਤ ਜ਼ਿਲਾ ਪੱਧਰ ਉੱਤੇ ਸਵਾਮੀ ਵਿਵੇਕਾਨੰਦ ਭਾਸ਼ਣ ਪ੍ਰਤਿਯੋਗਤਾ ਅਤੇ ਪੋਸਟਰ ਮੇਕਿੰਗ ਪ੍ਰਤਿਯੋਗਤਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਉੱਤੇ ਭਾਸ਼ਣ ਪ੍ਰਤੀਯੋਗਤਾ ਦੇ ਲਈ ਜੱਜ ਦੀ ਭੂਮਿਕਾ ਨਿਭਾਉਣ ਲਈ ਡਾ. ਹਰਮਿੰਦਰ ਸਿੰਘ ਬੇਦੀ, ਸਾਬਕਾ ਮੁੱਖੀ, ਹਿੰਦੀ ਵਿਭਾਗ ਅਤੇ ਡੀਨ, ਭਾਸ਼ਾ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕਪਿਲ ਚੋਪੜਾ, ਅਸਿਸਟੇਂਟ ਪ੍ਰੋ. ਇਕਨਾਮਿਕਸ ਵਿਭਾਗ, ਡੀ.ਏ.ਵੀ ਕਾਲਜ ਹੁਸ਼ਿਆਰਪੁਰ ਅਤੇ ਬ੍ਰਿਜੇਸ਼ ਜੋਲੀ, ਚੇਅਰਮੈਨ ਕੇ.ਟੀ ਕਲਾ ਕੇਂਦਰ ਅਤੇ ਪ੍ਰਸਿੱਧ ਕਲਾਕਾਰ ਅਤੁਲ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲਿਆ ਅਤੇ ਕੈਪਟਨ ਆਈ.ਐਸ.ਧਾਮੀ ਡਿਪਟੀ ਡਾਇਰੈਕਟਰ, ਯੂਥ ਸਰਵਿਸਿਜ਼, ਪੰਜਾਬ ਨੇ ਇਨ੍ਹਾਂ ਜੱਜਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ਼੍ਰੀ. ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਮੈਨੇਜਿੰਗ ਕਮੇਟੀ ਯੂਥ ਵੇਲਫੇਅਰ ਵਿਭਾਗ ਸਮੇਤ ਕਾਲਜ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply