ਸੰਦੌੜ, 18 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਹਲਕਾ ਮਲੇਰਕੋਟਲਾ ਦੇ ਕਸਬੇ ਸੰਦੌੜ ਅਤੇ ਨੇੜਲੇ ਪਿੰਡਾਂ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਪਾਰਟੀ ਦੀ ਹੋਈ ਰਿਕਾਰਡ ਤੋੜ ਜਿੱਤ ਦੀ ਖ਼ੁਸ਼ੀ ਅਤੇ ਵਿਸ਼ੇਸ਼ ਕਰ ਕੇ ਮੈਡਮ ਰਜ਼ੀਆ ਸੁਲਤਾਨਾ ਦੇ ਪੰਜਾਬ ਦੇ ਸਿਵਲ ਸਕੱਤਰੇਤ ਵਿਖੇ ਲੋਕ ਨਿਰਮਾਣ (ਭਵਨ ਅਤੇ ਮਾਰਗ), ਸਮਾਜਿਕ ਸੁਰੱਖਿਆ ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ (ਸੁਤੰਤਰ ਚਾਰਜ) ਦੇ ਮੰਤਰੀ ਬਣਨ ਤੇ ਮੈਡਮ ਰਜ਼ੀਆ ਸੁਲਤਾਨਾ ਨੂੰ ਮਿਲ ਕੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ।
ਇਸ ਮੌਕੇ ਜਗਰੂਪ ਸਿੰਘ ਸੰਦੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਦੀ ਸਰਕਾਰ ਨੂੰ ਪੰਜਾਬ ਦੇ ਲੋਕੀ ਆਪਣੇ ਦਿਲੋਂ ਚਾਹੁੰਦੇ ਸਨ ਜਿਸ ਦੇ ਸਦਕਾ ਕਾਂਗਰਸ ਪਾਰਟੀ ਨੇ ਰਿਕਾਰਡ ਤੋੜ ਜਿੱਤ ਦਰਜ਼ ਕਰਵਾਈ ਹੈ ਅਤੇ ਮੈਡਮ ਰਜ਼ੀਆ ਸੁਲਤਾਨਾ ਦੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਉਪਰੰਤ ਉਪਰੋਕਤ ਮੰਤਰੀ ਆਹੁਦੇ ਤੇ ਨਿਯੁਕਤ ਹੋਣਾ ਹਲਕੇ ਮਲੇਰਕੋਟਲਾ ਲਈ ਮਾਣ ਵਾਲੀ ਗੱਲ ਹੈ । ਇਸ ਮੌਕੇ ਡਾ. ਜਗਰੂਪ ਸਿੰਘ, ਕੁਲਵਿੰਦਰ ਸਿੰਘ ਝੁਨੇਰ, ਨਿਰਮਲ ਸਿੰਘ ਧਲੇਰ, ਇਕਬਾਲ ਸਿੰਘ ਜਾਤੀਵਾਲ, ਮਨਜੀਤ ਸਿੰਘ ਕਲਿਆਣ ਅਤੇ ਅਮਰੀਕ ਸਿੰਘ ਸੰਦੌੜ ਤੋ ਇਲਾਵਾ ਭਾਰੀ ਗਿਣਤੀ ‘ਚ ਵਰਕਰ ਸ਼ਾਮਲ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media