Saturday, March 28, 2026

ਅਕਾਲੀ ਦਲ ਨੂੰ ਵੱਡੀ ਹਾਰ ਦੇ ਕੇ ਮਾਝੇ ਦੇ ਲੋਕਾਂ ਨੇ ਬੇਅਦਬੀਆਂ ਦਾ ਬਦਲਾ ਲਿਆ – ਸਰਪੰਚ ਗੁਰਮੇਜ ਸਿੰਘ

Sarpanch Gurmej Bhagwanpuraਅਲਗੋਕੋਠੀ/ ਅਮਰਕੋਟ (ਹਰਦਿਆਲ ਭੈਣੀ/ ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋਂ ਮਾਝੇ ਦੇ ਜਰਨੈਲ ਕਹਾਉਣ ਵਾਲੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਪੋ੍: ਵਿਰਸਾ ਸਿੰਘ ਵਲਟੋਹਾ ਨੂੰ ਭਾਰੀ ਬਹੁਮਤ ਨਾਲ ਹਰਾਉਣ ਵਾਲੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁਲਰ ਦੀ ਹੋਈ ਜਿੱਤ ਤੇ ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ ਨੇ ਵਧਾਈ ਦਿਤੀ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ ਨੇ ਕਿਹਾ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਬਦਲਾ ਮਾਝੇ ਦੇ ਲੋਕਾਂ ਨੇ ਅਕਾਲੀ ਦਲ ਨੂੰ ਵੱਡੀ ਹਾਰ ਦੇ ਕੇ ਲਿਆ ਹੈ ।ਉਨਾਂ ਨੇ ਹਲਕਾ ਖੇਮਕਰਨ ਦੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਅਤੇ ਵੋਟਰਾਂ ਤੇ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਝੇ ਦੇ ਲੋਕਾਂ ਨੇ ਇਸ ਵਾਰ ਨਵਾਂ ਇਤਿਹਾਸ ਸਿਰਜਦਿਆਂ ਜਿਲਾ ਤਰਨ ਤਾਰਨ ਦੀਆਂ ਚਾਰੇ ਸੀਟਾਂ ਕਾਂਗਰਸ ਦੀ ਝੋਲੀ `ਚ ਪਾ ਕੇ ਲੋਕਾਂ ਦੀ ਲੁੱਟ ਕਰਨ ਵਾਲਿਆਂ ਨੂੰ ਕਰਾਰੀ ਹਾਰ ਦਿੱਤੀ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply