ਅਲਗੋਕੋਠੀ/ ਅਮਰਕੋਟ (ਹਰਦਿਆਲ ਭੈਣੀ/ ਦਲਜਿੰਦਰ ਰਾਜਪੂਤ) ਵਿਧਾਨ ਸਭਾ ਹਲਕਾ ਖੇਮਕਰਨ ਤੋਂ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਦੀ ਖੁਸ਼ੀ ਵਿੱਚ ਸਾਹਿਬ ਗੁਰਵਿੰਦਰ ਸਿੰਘ ਤੇ ਜਿਲਾ ਕਾਂਗਰਸ ਤਰਨ ਤਾਰਨ ਦੇ ਜਨਰਲ ਸਕੱਤਰ ਮਹਾਬੀਰ ਸਿੰਘ ਭੁੱਲਰ ਵਲੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ।
ਸਾਹਿਬ ਗੁਰਵਿੰਦਰ ਸਿੰਘ ਦੇ ਘਰ ਹੋਈ ਇਸ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ ਕਿਸਾਨਾਂ, ਮਜਦੂਰਾਂ ਤੇ ਹਲਕਾ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲ ਦੇ ਅਧਾਰ `ਤੇ ਹੱਲ ਕੀਤੇ ਜਾਣਗੇ।ਉਨਾਂ ਕਿਹਾ ਕਿ ਕੈਬਨਿਟ ਵਲੋਂ ਪਹਿਲੀ ਮੀਿਿਟੰਗ ਵਿੱਚ ਲਏ ਗਏ ਕਈ ਪੰਜਾਬ ਹਿਤੈਸ਼ੀ ਫੈਸਲੇ ਇਸ ਗੱਲ ਦਾ ਪ੍ਰਤੱਖ ਸਬੂਤ ਹਨ।ਇਸ ਮੀੀਟੰਗ ਵਿੱਚ ਰਾਜਬੀਰ ਸਿੰਘ ਸਿੰਧੂ, ਗੁਰਬੀਰ ਸਿੰਘ ਸਿੰਧੂ, ਜਗਬੀਰ ਸਿੰਘ ਭੁੱਲਰ, ਕਰੋੜਪੱਤ ਰਾਏ, ਸਰਬਜੀਤ ਸਿੰਘ, ਲਾਲ ਚੰਦ, ਪੱਪੂ ਸ਼ਰਮਾ, ਪ੍ਰੇਮ ਸ਼ਰਮਾ, ਅਵਤਾਰ ਕ੍ਰਿਸ਼ਨ, ਗੌਰਵ ਸੇਠੀ, ਗੁਰਲਾਲ ਸਿੰਘ, ਸਾਹਿਬ ਸਿੰਘ, ਹਰਪਾਤਲ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਸੋਨੂ ਸ਼ਰਮਾ, ਬਲਵੰਤ ਰਾਏ, ਸਵਰਨ ਸਿੰਘ, ਮਾਸਟਰ ਭਾਰਦਵਾਜ, ਮਹਾਬੀਰ ਸਿੰਘ, ਮਨੀਸ਼ ਕੁਮਾਰ, ਸੱਤਾ ਮਾਸਟਰ, ਵਸ਼ਿਸ਼ਟ ਭਾਰਦਵਾਜ, ਸਾਰਥੱਕ ਚੋਪੜਾ ਆਦਿ ਹਾਜਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media