Thursday, January 1, 2026

ਚਰਨਜੀਤ ਸਿੰਘ ਬਰਾੜ ਨੇ ਅਰਨੀਵਾਲਾ ਜ਼ੈਲ ਦੇ ਪਿੰਡਾਂ ਦੀਆਂ ਮੁਸ਼ਕਿਲਾਂ ਸੁਣੀਆਂ

PPN210607

ਫਾਜਿਲਕਾ, 21 ਜੂਨ (ਵਿਨੀਤ ਅਰੋੜਾ) – ਉਪ-ਮੁੱਖ ਮੰਤਰੀ ਦੇ ਸਲਾਹਕਾਰ ਅਤੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਇੰਚਾਰਜ ਸ. ਚਰਨਜੀਤ ਸਿੰਘ ਬਰਾੜ ਨੇ ਅੱਜ ਹਲਕੇ ਦੀ ਜ਼ੈਲ ਮੰਡੀ ਅਰਨੀਵਾਲਾ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਪੰਚਾਇਤਾਂ, ਮੋਹਤਬਾਰ ਵਿਅਕਤੀਆਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਸ. ਬਰਾੜ ਨੇ ਛੋਟੇ-ਮੋਟੇ ਝਗੜਿਆ ਨੂੰ ਆਪਸੀ ਤਾਲਮੇਲ ਨਾਲ ਨਜਿੱਠਣ ਦੀ ਅਕਾਲੀ ਆਗੂਆਂ, ਪੰਚਾਂ-ਸਰਪੰਚਾਂ ਨੂੰ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਹਲਕੇ ਅੰਦਰ ਫਿਰ ਵਿਕਾਸ ਕਾਰਜ ਸ਼ੁਰੂ ਹੋਣਗੇ। ਇਸ ਸਮੇਂ ਖੇਤਰ ਦੇ ਸੀਨੀਅਰ ਅਕਾਲੀ ਆਗੂ ਅਤੇ ਐਮ. ਡੀ. ਸਹਿਕਾਰੀ ਬੈਂਕ ਫ਼ਾਜ਼ਿਲਕਾ ਸ. ਗੁਰਪਾਲ ਸਿੰਘ ਗਰੇਵਾਲ ਟਾਹਲੀਵਾਲਾ ਜੱਟਾਂ, ਬਲਾਕ ਸੰਮਤੀ ਅਰਨੀਵਾਲਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਭੁੱਲਰ, ਹਰਮਿੰਦਰ ਸਿੰਘ ਢਿੱਲੋਂ ਸਰਪੰਚ ਘੱਟਿਆਵਾਲੀ ਜੱਟਾਂ ਜੋਨ ਇੰਚਾਰਜ, ਪਰਵਿੰਦਰ ਸਿੰਘ ਭੁੱਲਰ, ਕੁੰਦਨ ਲਾਲ ਗਾਬਾ, ਸੁਖਦੇਵ ਸਿੰਘ ਠੇਠੀ ਜੋਨ ਇੰਚਾਰਜ ਅਰਨੀਵਾਲਾ, ਜਗਮੀਤ ਸਿੰਘ ਸੰਧੂ ਕੰਧਵਾਲਾ, ਮਨਜੀਤ ਸਰਾਂ ਮੁਰਾਦ ਵਾਲਾ, ਜਸਵੀਰ ਸਿੰਘ ਸੀਰਾ ਘੁੜਿਆਨਾ, ਪ੍ਰਗਟ ਢਿੱਲੋਂ, ਰਾਜੂ, ਸੋਨੂੰ ਗੁਲ੍ਹਾਟੀ, ਗੋਰਾ, ਅਸ਼ੋਕ ਗੁਲ੍ਹਾਟੀ, ਸਿਕੰਦਰ ਵਰਮਾ, ਹਰਜੀਤ ਸਿੰਘ, ਹਰਮੀਤ ਸਿੰਘ ਡੱਬਵਾਲਾ ਆਦਿ ਹਾਜ਼ਰ ਸਨ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply