
ਅੰਮ੍ਰਿਤਸਰ, 21 ਜੂਨ (ਸਾਜਨ)- ਸਥਾਨਕ ਘਿa ਮੰਡੀ ਚੌਂਕ ਵਿਖੇ ਸ਼੍ਰੀ ਗੁਰੂ ਅਰਜੂਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰ੍ਰੱਕਾਂਵਾਲੇ ਦੀ ਅਗਵਾਈ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ।ਇਸ ਮੌਕੇ ਵੱਡੀ ‘ਚ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਆਏ ਸ਼ਰਧਾਲਅਾਂ ਤੇ ਰਾਹਗੀਰ ਸੰਗਤਾਂ ਨੇ ਠੰਡਾ ਮਿੱਠਾ ਜਲ ਅਤੇ ਲੰਗਰ ਛੱਕਿਆ।ਸੀਨੀ: ਡਿਪਟੀ ਮੇਅਰ ਸ੍ਰ. ਟਰ੍ਰਕਾਵਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰ ਸਾਲ ਗੁਰੂਆਂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ ਹੈ।ਇਸ ਅਵਸਰ ‘ਤੇ ਮੌਤੀ ਸਾਗਰ, ਦਿਪਕ ਠੂਕਰਾਲ, ਮੋਹਨ ਸਿੰਘ ਸ਼ੈਲਾ, ਸੰਜੇ ਬਿੰਦਰਾ, ਸੋਨੂੰ ਅਰੋੜਾ, ਰੋਬਿਨ, ਸੁਮਿਤ ਸੈਨੀ, ਸਾਹਿਬ ਸਿੰਘ, ਸੋਹਲ, ਜੁਗਿੰਦਰ ਸਿੰਘ, ਗੁਰਦਿਆਲ ਸਿੰਘ ਹਰਜੀਤ ਸਿੰਘ, ਸੰਨੀ, ਗੁਰਿੰਦਰ ਸਿੰਘ, ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media