ਮਲੋਟ, 26 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਦੀ ਸੁਸਤ ਕਾਰਗੁਜਾਰੀ ਦਾ ਇਹ ਹਾਲ ਹੈ ਕਿ ਪ੍ਰਿੰਸੀਪਲਾਂ ਦੀਆਂ 500 ਪੋਸਟਾਂ ਹੋਣ ਦੇ ਬਾਵਜੂਦ 191 ਲੈਕਚਰਾਰਾਂ ਨੂੰ ਕਾਗਜ਼ੀ ਪ੍ਰਿੰਸੀਪਲ ਤਾਂ ਬਣਾ ਦਿੱਤਾ, ਪਰ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਗਏ।ਕੁੱਝ ਕੁ ਦਿਨਾਂ ਨੂੰ ਨਵਾਂ ਵਿਦਿਅਕ ਸ਼ੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਇਸ ਲਈ ਪ੍ਰਿੰਸੀਪਲਾਂ ਤੋਂ ਬਿਨਾ ਸਕੂਲੀ ਬੱਚਿਆਂ ਦਾ ਨੁਕਸਾਨ ਹੋਵੇਗਾ।ਸਿਖਿਆ ਵਿਭਾਗ ਨੇ ਸਟੇਸ਼ਨ ਅਲਾਟ ਕਰਨ ‘ਤੇ ਆਪਣੀ ਕਛੂਆ ਚਾਲ ਬਰਕਾਰ ਰੱਖੀ ਹੋਈ ਹੈ।ਸਿਖਿਆ ਸ਼ਾਸ਼ਤਰੀ ਵਿਜੈ ਗਰਗ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਵੇ ਪ੍ਰਮੋਟ ਕੀਤੇ ਪ੍ਰਿੰਸੀਪਲਾਂ ਨੂੰ ਜਲਦੀ ਸਟੇਸ਼ਨ ਅਲਾਟ ਕੀਤੇ ਜਾਣ ਤਾਂ ਜੋ ਨਵੇਂ ਸ਼ੇਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਆਪਣਾ ਕੰਮ ਸੰਭਾਲ ਕੇ ਨਵੇਂ ਦਾਖਲਿਆਂ ਦੇ ਕੰਮ ‘ਚ ਤੇਜੀ ਲਿਆ ਸਕਣ।ਸਰਕਾਰ ਨਵੇਂ ਪ੍ਰਿਸੀਪਲਾਂ ਨੂੰ ਮਨਪਸੰਦ ਤੇ ਨਜ਼ਦੀਕੀ ਸਟੇਸ਼ਨ ਦੇਣ ਲਈ ਪੁਰਾਣੀ ਸਰਕਾਰ ਵਾਲੀ ਪਾਲਿਸੀ ਵਰਤ ਸਕਦੀ ਹੈ, ਕਿਉਂਕਿ ਬਹੁਤ ਪੋਸਟਾਂ ਖਾਲੀ ਪਈਆਂ ਹਨ।
Check Also
ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …